ਜਾਣੋ ਕੌਣ ਨੇ ਸੁਖਬੀਰ ਬਾਦਲ ਦੇ ਜਵਾਈ ਤੇਜਵੀਰ ਸਿੰਘ ਤੂਰ

Tags


ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੀ ਧੀ ਰਾਣੀ ਹਰਕੀਰਤ ਕੌਰ ਦਾ ਵਿਆਹ ਤੇਜਬੀਰ ਸਿੰਘ ਨਾਲ ਦਿੱਲੀ ਦੇ ਮਹਿਰੌਲੀ ਵਿਖੇ ਮੌਜੂਦ ਫਾਰਮਹੌਸ ਵਿਚ ਹੋਇਆ।ਦੱਸ ਦਈਏ ਕਿ ਹਰਕੀਰਤ ਕੌਰ ਬਾਦਲ ਦਾ ਵਿਆਹ ਕਾਰੋਬਾਰੀ ਤੇਜਬੀਰ ਸਿੰਘ ਨਾਲ ਹੋਇਆ ਹੈ। ਤੇਜਬੀਰ ਸਿੰਘ ਅੰਤਰ-ਰਾਸ਼ਟਰੀ ਕਾਰੋਬਾਰੀ ਹਨ। ਜ਼ਿਕਰਯੋਗ ਹੈ ਕਿ ਸੁਖਬੀਰ ਬਾਦਲ ਦਾ ਜਵਾਈ ਮੂਲ ਰੂਪ ਵਿੱਚ ਦੁਆਬਾ ਖੇਤਰ ਨਾਲ ਸੰਬੰਧ ਰੱਖਦਾ ਹੈ।ਅਜੇ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਤੇਜਬੀਰ ਦਾ ਪਰਿਵਾਰ ਕਿਹੜੇ ਜ਼ਿਲ੍ਹਾ ਦਾ ਰਹਿਣ ਵਾਲਾ ਹੈ। ਪਰ ਇਹਨਾਂ ਸਪੱਸ਼ਟ ਹੈ ਕਿ ਉਸਦਾ ਪਰਿਵਾਰ ਵਿਦੇਸ਼ ‘ਚ ਰਹਿੰਦਾ ਹੈ। ਹਰਕੀਰਤ ਕੌਰ ਬਾਦਲ ਦੇ ਪਤੀ ਦਾ ਵਿਦੇਸ਼ ਤੋਂ ਹੀ ਕਾਰੋਬਾਰ ਚੱਲਦਾ ਹੈ ਅਤੇ ਉਹ ਜਨਵਰੀ ਦੇ ਮਹੀਨੇ ਵਿਆਹ ਲਈ ਭਾਰਤ ਆਇਆ ਸੀ।ਮੰਗਲਵਾਰ ਰਾਤ ਨੂੰ ਦਿੱਲੀ ਵਿੱਚ ਪਾਰਟੀ ਰੱਖੀ ਗਈ ਸੀ। ਗਾਇਕ ਮੀਕਾ ਸਿੰਘ ਨੇ ਵੀ ਪਾਰਟੀ ਵਿੱਚ ਪਰਫਾਰਮ ਕੀਤਾ ਸੀ। ਵਿਆਹ ਦੀ ਰਸਮ ਦਿੱਲੀ ਦੇ ਮਹਿਰੌਲੀ ਵਿਖੇ ਫਾਰਮ ਹਾਊਸ ਵਿੱਚ ਹੋਈ। ਅਕਾਲੀ ਆਗੂਆਂ ਦੇ ਨਾਲ ਕੇਂਦਰੀ ਮੰਤਰੀ ਵੀ ਵਿਆਹ ਵਿੱਚ ਸ਼ਾਮਲ ਹੋਏ