ਹਰਮਿਲਨ ਬੈਂਸ ਨੇ ਮੰਤਰੀ ਮੀਤ ਹੇਅਰ ਸਾਹਮਣੇ ਕੀਤੀ ਅਜਿਹੀ ਗੱਲ, ਕਿ ਸਾਰੇ ਖੜੇ ਲੋਕ ਲੱਗ ਪਏ ਹੱਸਣ

Tags

ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਦੀ ਰਹਿਣ ਵਾਲੀ ਹਰਮਿਲਨ ਬੈਂਸ ਨੇ ਚੀਨ ਚ ਹੋਈਆਂ ਏਸ਼ੀਆਂ ਖੇਡਾਂ ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ 2 ਸਿਲਵਰ ਮੈਡਲ ਜਿੱਤ ਕੇ ਹੁਸ਼ਿਆਰਪੁਰ ਦਾ ਨਾਂ ਭਾਰਤ ਅਤੇ ਦੁਨੀਆ 'ਚ ਰੌਸ਼ਨ ਕੀਤਾ ਹੈ। ਹਰਮਿਲਨ ਦੀ ਇਸ ਉਪਲਬਧੀ 'ਤੇ ਜਿੱਥੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਉਥੇ ਹੀ ਦੇਸ਼ ਭਰ ਦੇ ਲੋਕਾਂ ਨੂੰ ਵੀ ਹਰਮਿਲਨ ਦੀ ਇਸ ਪ੍ਰਾਪਤੀ ਤੇ ਮਾਣ ਮਹਿਸੂਸ ਹੋ ਰਿਹਾ ਹੈ। ਜਦੋਂ ਮੀਡੀਆ ਵਲੋਂ ਹਰਮਿਲਨ ਬੈਂਸ ਦੇ ਪਿਤਾ ਅਮਨਦੀਪ ਬੈਂਸ ਅਤੇ ਭਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਹਰਮਿਲਨ ਦੀ ਇਸ ਪ੍ਰਾਪਤੀ ਪਿੱਛੇ ਉਸਦਾ ਕਈ ਸਾਲਾਂ ਦਾ ਸੰਘਰਸ਼ ਹੈ ਤੇ ਹਰਮਿਲਨ ਨੂੰ ਇਸ ਮੁਕਾਮ ਤੱਕ ਪਹੁੰਚਣ ਲਈ ਕਈ ਦਿੱਕਤਾਂ ਦਾ ਵੀ ਸਾਹਮਣੇ ਕਰਨਾ ਪਿਆ ਹੈ।

ਜ਼ਿਕਰਯੋਗ ਹੈ ਕਿ ਚੀਨ ਦੇ ਹਾਂਗਜ਼ੂ ਸ਼ਹਿਰ 'ਚ ਹੋ ਰਹੀਆਂ ਏਸ਼ੀਅਨ ਖੇਡਾਂ 'ਚ ਭਾਰਤ ਦੀ ਐਥਲੀਟ ਹਰਮਿਲਨ ਬੈਂਸ ਨੇ 800 ਮੀਟਰ ਤੇ 1500 ਮੀਟਰ ਦੌੜ 'ਚ ਚਾਂਦੀ ਦੇ ਤਮਗੇ ਜਿੱਤੇ ਸਨ। 800 ਮੀਟਰ ਦੌੜ 'ਚ ਸ਼ੁਰੂਆਤ 'ਚ ਪਿੱਛੜਨ ਤੋਂ ਬਾਅਦ ਉਸ ਨੇ ਰਫਤਾਰ ਫੜਦੇ ਹੋਏ ਚੀਨ ਦੀ ਖਿਡਾਰਨ ਵਾਂਗ ਚਿਨਯੂ ਨੂੰ ਪਛਾੜ ਕੇ ਚਾਂਦੀ ਦਾ ਤਮਗਾ ਆਪਣੇ ਨਾਂ ਕੀਤਾ ਸੀ। ਬੈਂਸ ਨੇ ਇਹ ਦੌੜ 2:03:75 ਮਿੰਟ 'ਚ ਪੂਰੀ ਕੀਤੀ ਸੀ, ਜਦਕਿ 1500 ਮੀਟਰ ਦੇ ਮੁਕਾਬਲੇ 'ਚ ਉਸ ਨੇ 4:12:72 ਮਿੰਟ ਦਾ ਸਮਾਂ ਲਿਆ ਸੀ।