ਰਾਜਾ ਵੜਿੰਗ ਤੇ ਚੰਨੀ ਦਾ ਫੁੱ.ਟਿ.ਆ ਗੁੱ.ਸਾ।।ਜੇ ਪਹਿਲਾ ਇਕੱਠੇ ਹੁੰਦੇ ਜਾਂਦੇ ਨੀ ਸੀ

Tags

ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦੇ ਮਾਮਲੇ ਵਿੱਚ ਰੂਪਨਗਰ ਜੇਲ ਵਿੱਚ ਬੰਦ ਪੰਜਾਬ ਦੇ ਜ਼ੀਰਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਹੋਣ ਵਾਲੀ ਰਿਹਾਈ ਫਿਲਹਾਲ ਟਲੀ ਹੋਈ ਨਜ਼ਰ ਆ ਰਹੀ ਹੈ। ਬੀਤੇ ਦਿਨ ਕੁਲਬੀਰ ਜ਼ੀਰਾ ਨੂੰ ਇਸ ਮਾਮਲੇ ਵਿਚ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਸੀ ਜਿਸ ਤੋ ਬਾਅਦ ਅੱਜ ਜ਼ੀਰਾ ਦੀ ਰੂਪਨਗਰ ਜੇਲ੍ਹ 'ਚੋਂ ਰਿਹਾਈ ਹੋਣਾ ਤੈਅ ਮੰਨਿਆ ਜਾ ਰਿਹਾ ਸੀ। ਜਿਸ ਕਰਕੇ ਅੱਜ ਜ਼ੀਰਾ ਨੂੰ ਮਿਲਣ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਦਿੱਗਜ ਕਾਂਗਰਸੀ ਨੇਤਾ ਰਾਣਾ ਗੁਰਜੀਤ ਸਿੰਘ,ਪਰਗਟ ਸਿੰਘ ਅਤੇ ਲਾਡੀ ਸ਼ੇਰੋਵਾਲੀਆ ਪਹੁੰਚੇ ਸਨ।

ਅੱਜ ਜ਼ੀਰਾ ਨੂੰ ਜੇਲ੍ਹ ਵਿੱਚ ਮਿਲਣ ਤੋਂ ਬਾਅਦ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਕੁਲਬੀਰ ਜ਼ੀਰਾ ਨੂੰ ਇੱਕ ਹੋਰ ਮਾਮਲੇ ਵਿੱਚ ਬੰਦੀ ਬਣਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁਲਬੀਰ ਜ਼ੀਰਾ ਨੂੰ 751 ਦੇ ਮਾਮਲੇ ਵਿੱਚ ਹੁਣ ਬੰਦੀ ਬਣਾ ਲਿਆ ਹੈ ਜਿਸਦੇ ਚੱਲਦਿਆਂ ਫਿਲਹਾਲ ਜ਼ੀਰਾ ਦੀ ਰਿਹਾਈ ਟਲੀ ਹੋਈ ਨਜ਼ਰ ਆ ਰਹੀ ਹੈ ਪਰ ਇਹ ਵੀ ਜਾਣਕਾਰੀ ਮਿਲੀ ਹੈ ਕਿ ਜ਼ੀਰਾ ਦੀ ਇਸ 751 ਦੇ ਮਾਮਲੇ ਵਿਚ ਕਨੂੰਨੀ ਪੈਰਵਾਈ ਕੀਤੀ ਜਾ ਰਹੀ ਹੈ ਤੇ ਜੇਕਰ ਕਨੂੰਨੀ ਕਾਰਵਾਈ ਸਮਾਂ ਰਹਿੰਦਿਆਂ ਪੂਰੀ ਹੋਣ ਤੋਂ ਬਾਅਦ ਜ਼ੀਰਾ ਨੂੰ ਇਸ ਮਾਮਲੇ ਵਿਚ ਜ਼ਮਾਨਤ ਮਿਲਦੀ ਤਾਂ ਹੀ ਜ਼ੀਰਾ ਰੂਪਨਗਰ ਜੇਲ੍ਹ 'ਚੋਂ ਰਿਹਾ ਹੋ ਸਕਣਗੇ।