ਹਮੇਸ਼ਾ ਜੰਗਾਂ ਲੋਕਾਂ ਦੇ ਬਲ ਦੇ ਨਾਲ ਜਿੱਤੀਆਂ ਜਾਂਦੀਆਂ ਨੇ ਸਾਨੂੰ ਇਸ ਗੱਲ ਦਾ ਫਕਰ ਮਹਿਸੂਸ ਹੁੰਦਾ ਹੈ ਕਿ ਜਿਸ ਤਰ੍ਹਾਂ ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਕੌਲ ਵਿਸ਼ਵਾਸ ਪਾਤਰਾਂ ਦਾ ਕਾਫਲਾ ਸੀ ਉਹ ਤੁਹਾਡੇ ਨਾਲ ਵੀ ਹੈ ਤੁਸੀਂ ਜਿਹੜੀ ਜੰਗ ਅੱਜ ਬੀਡੀਪੀਓ ਦਫਤਰ ਜ਼ੀਰਾ ਦੇ ਵਿੱਚ ਸ਼ੁਰੂ ਕੀਤੀ ਹੈ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਤੁਸੀਂ ਇਸ ਜੰਗ ਨੂੰ ਫਤਹਿ ਕਰੋਗੇ।ਕਾਂਗਰਸ ਪਾਰਟੀ ਦੀ ਸਮੁੱਚੀ ਹਾਈ ਕਮਾਂਡ ਤੁਹਾਡੇ ਨਾਲ ਹੈ। ਇਹ ਪ੍ਰਗਟਾਵਾ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜ਼ੀਰਾ 'ਚ ਕੁਲਬੀਰ ਸਿੰਘ ਜ਼ੀਰਾ ਦੀ ਰਹਿਨੁਮਾਈ ਹੇਠ ਸਰਪੰਚਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਨੂੰ ਸੰਬੋਧਨ ਕਰਦਿਆਂ ਸਾਂਝੇ ਕੀਤੇ।
ਉਨ੍ਹਾਂ ਇਸ ਮੌਕੇ ਆਪਣੇ ਸਿਆਸੀ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਰਾਜਨੀਤਿਕ ਤੇ ਸਫਰ ਦੌਰਾਨ ਪਹਿਲਾਂ ਅਜਿਹਾ ਮੁੱਖ ਮੰਤਰੀ ਜਿਹੜਾ ਕਿ ਪੰਜਾਬ ਦਾ ਸਰਮਾਇਆ ਗੁਆਂਢੀ ਸੂਬਿਆਂ ਦੇ ਵਿੱਚ ਹੋਣ ਵਾਲੀਆਂ ਚੋਣਾਂ ਦੇ ਲਈ ਰੋਹੜ ਰਿਹਾ ਹੈ। ਉਨਾਂ੍ਹ ਕਿਹਾ ਕਿ ਨਿੱਤ ਨਵਾਂ ਕੋਈ ਮੁੱਦਾ ਛੇੜ ਕੇ ਭਗਵੰਤ ਸਿੰਘ ਮਾਨ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭੜਕਾਉਣ ਦੀਆਂ ਕੋਸ਼ਸ਼ਿਾਂ ਕਰਦੇ ਰਹਿੰਦੇ ਹਨ।