ਹੁਣੇ ਹੁਣੇ ਕਿੱਕੀ ਢਿੱਲੋਂ ਨੇ ਕੱਢੇ ਚਿੱ.ਬ।। ਬੋਲੇ ; ਮੈਂ ਜਾਣਦਾ ਇਹਨੂੰ

Tags

ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਫਰੀਕਦੋਟ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਕਿੱਕੀ ਢਿੱਲੋਂ ਨੂੰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਨਾਭਾ ਜੇਲ੍ਹ ਵਿਚ ਭੇਜ ਦਿੱਤਾ ਗਿਆ ਸੀ। ਇਸ ਤੋਂ ਬਾਅਦ ਮਾਨਯੋਗ ਹਾਈਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਹੁਣ ਕਿੱਕੀ ਢਿੱਲੋਂ ਫਰੀਦਕੋਟ ਦੀ ਅਦਾਲਤ ਵਿਚ ਲਗਾਤਾਰ ਪੇਸ਼ ਹੋ ਰਹੇ ਹਨ, ਜਿਸ ਦੇ ਚੱਲਦੇ ਅੱਜ ਵੀ ਕੁਸ਼ਲਦੀਪ ਕਿੱਕੀ ਢਿੱਲੋਂ ਅਦਾਲਤ ਵਿਚ ਪੇਸ਼ ਹੋਏ।

ਇਸ ਸਬੰਧੀ ਕੁਸ਼ਲਦੀਪ ਕਿੱਕੀ ਢਿੱਲੋਂ ਦੇ ਵਕੀਲ ਸਤਿੰਦਰਜੀਤ ਨੇ ਕਿਹਾ ਕਿ ਅੱਜ ਇਸ ਮਾਮਲੇ ਵਿਚ ਦੋਸ਼ ਤੈਅ ਕਰਨ ਨੂੰ ਲੈ ਕੇ ਬਹਿਸ ਹੋਣੀ ਸੀ ਜੋ ਕਿ ਟਲ ਗਈ ਹੈ ਤੇ ਅੱਜ ਕੁੱਝ ਵੀ ਨਹੀਂ ਹੋ ਸਕਿਆ। ਵਿਜੀਲੈਂਸ ਵੱਲੋਂ ਕੋਈ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਜਾਣਾ ਹੈ, ਜਿਸ ਕਰਕੇ ਬਹਿਸ ਟਲੀ ਗਈ ਅਤੇ ਹੁਣ ਅਗਲੀ ਸੁਣਵਾਈ 8 ਸਤੰਬਰ ਨੂੰ ਹੋਵੇਗੀ।