ਆ ਕੁੜੀ ਨੇ ਠੋਕ ਕੇ ਬੋਲਿਆ ਅੱਜ ਦੇ ਸਮੇਂ ਦਾ ਕੌੜਾ ਸੱਚ

Tags

ਵਿਆਹ ਤੋਂ ਬਾਹਰ ਕਿਸੇ ਨਾਲ ਸਰੀਰਕ ਸਬੰਧ ਬਣਾਉਣ ਨੂੰ ਵਿਭਚਾਰ ਮੰਨਿਆ ਜਾਂਦਾ ਹੈ। ਵਿਭਚਾਰ ਪਹਿਲਾਂ ਜੁਰਮ ਸੀ ਪਰ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਇਸ ਨੂੰ ਜੁਰਮ ਦੀ ਸ਼੍ਰੇਣੀ ਤੋਂ ਬਾਹਰ ਕੱਢ ਦਿੱਤਾ ਗਿਆ। ਪਰ, ਇਸਦੇ ਆਧਾਰ 'ਤੇ ਤਲਾਕ ਲਿਆ ਜਾ ਸਕਦਾ ਹੈ। ਇਸ ਵਿੱਚ ਸਰੀਰਕ ਅਤੇ ਮਾਨਸਿਕ ਦੋਵੇਂ ਤਰ੍ਹਾਂ ਦੀ ਦਰਿੰਦਗੀ ਆਉਂਦੀ ਹੈ। ਸਰੀਰਕ ਤੌਰ 'ਤੇ ਨੁਕਸਾਨ ਪਹੁੰਚਾਉਣਾ ਵੀ ਇਸੇ ਦਾ ਹਿੱਸਾ ਹੈ। ਮਾਨਸਿਕ ਪ੍ਰਤਾੜਨਾ ਸਿਰਫ਼ ਇੱਕ ਘਟਨਾ ਦੇ ਆਧਾਰ 'ਤੇ ਤੈਅ ਨਹੀਂ ਹੁੰਦੀ ਸਗੋਂ ਘਟਨਾਵਾਂ ਦੇ ਪੈਮਾਨੇ 'ਤੇ ਆਧਾਰਿਤ ਹੁੰਦੀ ਹੈ।

ਇਸ ਵਿੱਚ ਲਗਾਤਾਰ ਮਾੜਾ ਵਿਹਾਰ, ਦਹੇਜ ਲਈ ਪ੍ਰੇਸ਼ਾਨ ਕਰਨਾ ਅਤੇ ਸਰੀਰਕ ਪੱਖੋਂ ਤੰਗ ਕਰਨਾ ਆਦਿ ਆਉਂਦਾ ਹੈ। ਜੇਕਰ ਪਤੀ ਜਾਂ ਪਤਨੀ ਦੋਵਾਂ ਵਿੱਚੋਂ ਕੋਈ ਇੱਕ ਵੀ ਘੱਟੋ ਘੱਟ ਦੋ ਸਾਲ ਤੱਕ ਆਪਣੀ ਸਾਥੀ ਤੋਂ ਵੱਖ ਰਹਿੰਦਾ ਹੈ ਤਾਂ ਤਿਆਗ ਦੇ ਆਧਾਰ 'ਤੇ ਤਲਾਕ ਦੀ ਅਰਜ਼ੀ ਦਾਖ਼ਲ ਕੀਤੀ ਜਾ ਸਕਦੀ ਹੈ। ਜੇਕਰ ਕਿਸੇ ਦਾ ਸਾਥੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈ ਅਤੇ ਇਸ ਕਾਰਨ ਦੋਵੇਂ ਦੇ ਇਕੱਠੇ ਰਹਿਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਤਾਂ ਇਸ ਆਧਾਰ 'ਤੇ ਤਲਾਕ ਮੰਗ ਸਕਦੇ ਹਨ। ਜੇਕਰ ਪਤੀ ਜਾਂ ਪਤਨੀ ਨੂੰ ਅਜਿਹੀ ਬਿਮਾਰੀ ਹੈ ਜਿਸ ਕਾਰਨ ਇਨਫੈਕਸ਼ਨ ਫੈਲ ਸਕਦੀ ਹੈ ਜਿਵੇਂ ਐਚਆਈਵੀ/ਏਡਜ਼, ਆਦਿ। ਇਸ ਆਧਾਰ 'ਤੇ ਤਲਾਕ ਮੰਗ ਸਕਦੇ ਹਨ।