ਬਠਿੰਡਾ ਤੋਂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਸਾਬਕਾ ਕੇਂਦਰੀ ਮੰਤਰੀ ਦੀ ਅਗਵਾਈ ਹੇਠ ਚੱਲ ਰਹੀ ਸਮਾਜਿਕ ਸੰਸਥਾ ‘ਨੰਨ੍ਹੀ ਛਾਂ’ ਵੱਲੋਂ ਇਤਿਹਾਸਿਕ ਨਗਰ ਤਲਵੰਡੀ ਸਾਬੋ ਅਤੇ ਰਾਮਾਂ ਮੰਡੀ ਵਿੱਚ ਸਲਾਈ ਕਢਾਈ ਸੈਂਟਰ ਚ ਟ੍ਰੇਨਿੰਗ ਮੁਕੰਮਲ ਕਰ ਚੁੱਕੀਆਂ ਲੜਕੀਆਂ ਨੂੰ ਸਨਮਾਨਤ ਕਰਨ ਲਈ ਸਮਾਗਮ ਕੀਤੇ ਗਏ ਜਿਸ ਦੋਰਾਨ ਵਿਸੇਸ ਤੋਰ ਤੇ ਪੁੱਜੇ ਬਠਿੰਡਾ ਤੋਂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਟ੍ਰੇਨਿੰਗ ਲੈ ਚੁੱਕੀਆਂ ਲੜਕੀਆਂ ਨੂੰ ਮੁਫਤ ਸਿਲਾਈ ਮਸ਼ੀਨਾਂ ਵੰਡੀਆਂ ਉੱਥੇ ਉਨਾਂ ਨੂੰ ਟ੍ਰੇਨਿੰਗ ਮੁਕੰਮਲ ਕਰਨ ਦੇ ਪ੍ਰਮਾਣ ਪੱਤਰ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਵੀ ਵੰਡੇ।
ਸਮਾਗਮ ਚ ਬੀਬਾ ਬਾਦਲ ਨੇ ਟ੍ਰੇਨਿੰਗ ਮੁਕੰਮਲ ਕਰ ਚੁੱਕੀਆਂ ਲੜਕੀਆਂ ਅਤੇ ਵਿਸ਼ੇਸ ਤੌਰ ਤੇ ਪੁੱਜੀਆਂ ਬੀਬੀਆਂ ਨੂੰ ਸੰਬੋਧਨ ਦੌਰਾਨ ਕਿਹਾ ਕਿ ਹਰ ਔਰਤ ਨੂੰ ਇੱਕ ਹਜ਼ਾਰ ਰੁਪਿਆ ਪ੍ਰਤੀ ਮਹੀਨਾ ਦੇਣ ਦਾ ਵਾਇਦਾ ਕਰਕੇ ਵੱਡੀ ਗਿਣਤੀ ਬੀਬੀਆਂ ਦੀਆਂ ਵੋਟਾਂ ਨਾਲ ਸੱਤਾ ਚ ਆਏ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੀ ਵਾਇਦਾ ਪੂਰਾ ਨਹੀ ਕੀਤਾ।ਉਨਾਂ ਕਿਹਾ ਕਿ ਹੋਰ ਤਾਂ ਹੋਰ ਸਗੋਂ ਸੂਬੇ ਵਿੱਚ ਨਸ਼ਿਆਂ ਦੇ ਹਾਲਾਤ ਬਦ ਤੋਂ ਬਦਤਰ ਬਣ ਗਏ ਹਨ ਜਿੰਨ੍ਹਾਂ ਵੱਡੇ ਮਗਰਮੱਛਾਂ ਨੂੰ ਫੜਨ ਬਾਰੇ ਅਕਸਰ ਭਗਵੰਤ ਮਾਨ ਦਾਅਵਾ ਕਰਿਆ ਕਰਦੇ ਸਨ ਹੁਣ ਦੱਸਣ ਕਿ ਪਿਛਲੇ ਕਰੀਬ ਸਤਾਰਾਂ ਮਹੀਨਿਆਂ ਚ ਨਸ਼ਾ ਤਸਕਰੀ ਚ ਸ਼ਾਮਿਲ ਕਿੰਨੇ ਵੱਡੇ ਮਗਰਮੱਛ ਫੜੇ ਹਨ।