ਵਾਹ ਜੀ..ਇਹ ਕੈਸਾ ਪਟਵਾਰੀ ? ਯਕੀਨ ਨਹੀ ਹੋਣਾ.. ਹੋਵੇ ਪਟਵਾਰੀ ਤੇ ਐਸੀ ਇਮਾਨਦਾਰੀ..ਕਦੇ ਧੇਲਾ ਨਹੀਂ ਖਾਧਾ

Tags

ਕਿਊਬਾ ਦੇ ਇਨਕਲਾਬੀ ਆਗੂ ਤੇ ਮਰਹੂਮ ਰਾਸ਼ਟਰਪਤੀ ਫ਼ਿਦਲ ਕਾਸਤਰੋ, ਜੋ ਸ਼ੁੱਕਰਵਾਰ ਦੀ ਰਾਤ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਇਸ ਇਨਕਲਾਬੀ ਆਗੂ ਤੋਂ ਫ਼ਰੀਦਕੋਟ ਜ਼ਿਲ੍ਹੇ ਦੇ ਪੰਜ ਪਿੰਡਾਂ ਦਾ ਪਟਵਾਰੀ ਨਿਰਮਲ ਸਿੰਘ ਇੰਨ੍ਹਾਂ ਪ੍ਰਭਾਵਿਤ ਹੋਇਆ ਕਿ ਉਸਨੇ ਆਪਣੇ ਘਰ ਅਤੇ ਹਲਕੇ ਵਿੱਚ ਸਮਾਜਵਾਦੀ ਕਦਰਾਂ ਕੀਮਤਾਂ ਸਿਰਜਣ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਫਿਦਲ ਕਾਸਤਰੋ ਬਾਰੇ ਛਪੇ ਸਾਹਿਤ ਦਾ ਅਧਿਐਨ ਕਰਨ ਤੋਂ ਬਾਅਦ ਨਿਰਮਲ ਪਟਵਾਰੀ ਨੇ ਇਸ ਨੂੰ ਆਪਣੇ ਜੀਵਨ ਵਿੱਚ ਲਾਗੂ ਕੀਤਾ। ਨਿਰਮਲ ਸ਼ਾਇਦ ਇਕਲੌਤਾ ਅਜਿਹਾ ਪਟਵਾਰੀ ਹੋਵੇਗਾ, ਜਿਸ ਦਾ ਸਮੁੱਚਾ ਕੰਮ ਪਾਰਦਰਸ਼ੀ ਹੈ ਅਤੇ ਉਸ ਦੀ ਇਮਾਨਦਾਰੀ ਦਾ ਲੋਕ ਲੋਹਾ ਮੰਨਦੇ ਹਨ।

ਨਿਰਮਲ ਦੇ ਪਰਿਵਾਰ ਵਿੱਚ ਤਿੰਨ ਭਰਾ ਹਨ ਅਤੇ ਸਾਰੇ ਇੱਕੋ ਘਰ ਵਿੱਚ ਰਹਿ ਰਹੇ ਹਨ। ਨਿਰਮਲ ਪਟਵਾਰੀ, ਕਿਸਾਨਾਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਜਾਣਕਾਰੀ ਅਕਸਰ ਦਿੰਦਾ ਰਹਿੰਦਾ ਹੈ। ਬਾਬਾ ਫਰੀਦ ਸੰਸਥਾਵਾਂ ਦੇ ਚੇਅਰਮੈਨ ਇੰਦਰਜੀਤ ਸਿੰਘ ਖਾਲਸਾ ਨੇ ਕਿਹਾ ਕਿ ਨਿਰਮਲ ਪਟਵਾਰੀ ਫਿਦਲ ਕਾਸਤਰੋ ਵਰਗੇ ਨਾਇਕਾਂ ਦਾ ਵਾਰਿਸ ਮੰਨਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਪਟਵਾਰੀ ਨੂੰ ਸਨਮਾਨਿਤ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਪੰਜ ਮੈਂਬਰੀ ਕਮੇਟੀ ਤੋਂ ਨਿਰਮਲ ਬਾਰੇ ਜਾਂਚ ਕਰਵਾਈ ਸੀ। ਇਸ ਜਾਂਚ ਦੌਰਾਨ ਫਰੀਦਕੋਟ ਜ਼ਿਲ੍ਹੇ ਦੇ ਲੋਕਾਂ ਨੇ ਨਿਰਮਲ ਦੇ ਇਮਾਨਦਾਰ ਹੋਣ, ਲੋਕਾਂ ਦੇ ਹੱਕ ਵਿੱਚ ਖੜ੍ਹਨ ਅਤੇ ਉਨ੍ਹਾਂ ਦੇ ਕੰਮਾਂ ਨੂੰ ਪਾਰਦਰਸ਼ੀ ਤਰੀਕੇ ਨਾਲ ਕਰਨ ’ਤੇ ਮੋਹਰ ਲਾਈ ਸੀ।