ਪੰਜਾਬ ਚ ਨਵੀਂ ਪਾਰਟੀ ਬਣਾਉਣ ਬਾਰੇ ਨਵਜੋਤ ਸਿੱਧੂ ਦਾ ਆਇਆ ਵੱਡਾ ਬਿਆਨ

Tags


ਜਿਵੇਂ ਕਿ ਡਾ. ਨਵਜੋਤ ਕੌਰ ਸਿੱਧੂ ਕੈਂਸਰ ਵਰਗੀ ਬਿਮਾਰੀ ਨਾਲ ਪਿਛਲੇ ਸਮੇਂ ਤੋਂ ਜੂਝ ਰਹੇ ਹਨ ਅਤੇ ਉਨ੍ਹਾਂ ਦਾ ਬੀਮਾਰੀ ਨਾਲ ਲੜਨ ਵਾਲਾ ਜਜ਼ਬਾ ਕੈਂਸਰ ਦੇ ਮਰੀਜ਼ਾਂ ਲਈ ਵੀ ਪੇ੍ਰਰਨਾ ਸੋ੍ਤ ਬਣ ਰਿਹਾ ਹੈ। ਅਜਿਹੇ ਸਮੇਂ ਡਾ. ਨਵਜੋਤ ਕੌਰ ਸਿੱਧੂ ਬਹਾਦਰਗੜ੍ਹ ਨੇੜਲੇ ਹਲਕਾ ਸਨੌਰ ਦੇ ਪਿੰਡ ਕੌਲੀ ਵਿਖੇ ਮਹੰਤ ਰਜਨੀ ਦੇ ਡੇਰੇ ਵਿਖੇ ਪਹੁੰਚੇ ਅਤੇ ਉਨ੍ਹਾਂ ਨੇ ਮਹੰਤ ਰਜਨੀ ਨੂੰ ਰੱਖੜੀ ਬੰਨ ਕੇ ਅਨੋਖੀ ਮਿਸਾਲ ਪੇਸ਼ ਕੀਤੀ ਹੈ।

ਮਹੰਤ ਰਜਨੀ ਨੇ ਡਾ. ਨਵਜੋਤ ਕੌਰ ਸਿੱਧੂ ਨੂੰ ਅਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਰੱਖੜੀ ਦੇ ਤਿਉਹਾਰ ਮੌਕੇ ਲੋਕ ਇਸ ਸਮਾਜ ਨੂੰ ਭੁੱਲ ਜਾਂਦੇ ਹਨ ਪਰ ਉਨ੍ਹਾਂ ਭੈਣ ਬਣ ਕੇ ਅਸ਼ੀਰਵਾਦ ਲਿਆ ਹੀ ਨਹੀਂ ਸਗੋਂ ਦਿੱਤਾ ਵੀ ਹੈ। ਡਾ. ਨਵਜੋਤ ਕੌਰ ਸਿੱਧੂ ਨੇ ਕਾਫੀ ਸਮਾਂ ਡੇਰੇ 'ਚ ਬਤੀਤ ਕੀਤਾ ਅਤੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਨੌਜਵਾਨ ਆਗੂ ਸ਼ੈਰੀ ਰਿਆੜ ਅਤੇ ਪਿੰਡ ਵਾਸੀ ਵੀ ਮੌਜੂਦ ਸਨ।