ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ‘ਜੈਤੋ ਦੇ ਮੋਰਚੇ’ ਦੀ 100 ਸਾਲਾ ਸ਼ਤਾਬਦੀ ਦੇ ਸਮਾਗਮਾਂ ਦੀ ਆਰੰਭਤਾ ਦੇ ਮੌਕੇ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਜੈਤੋ ਵਿਖੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਹੁੰਚ ਮੱਥਾ ਟੇਕਿਆ। ਇਸ ਸਮੇਂ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਜੈਤੋ ਮੋਰਚੇ 100 ਸਾਲਾ ਸ਼ਤਾਬਦੀ ਸਮਾਗਮ ਮੌਕੇ ਗੁਰੂ ਘਰ ਨਮਸਤਕ ਹੋਣ ਲਈ ਆਏ ਹਨ। ਇਸ ਮੌਕੇ ਤੇ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ, ਪਰਮਬੰਸ ਸਿੰਘ ਬੰਟੀ ਰੋਮਾਣਾ, ਗੁਰਚੇਤ ਸਿੰਘ ਢਿੱਲੋਂ ਬਰਗਾੜੀ,ਵਰਦੇਵ ਸਿੰਘ ਨੋਨੀ ਮਾਨ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਕੁਲਤਾਰ ਸਿੰਘ ਬਰਾੜ ਸੰਧਵਾਂ,
ਗੁਰਦੁਆਰਾ ਗੰਗਸਰ ਸਾਹਿਬ ਦੇ ਮੈਨੇਜਰ ਸੁਖਰਾਜ ਸਿੰਘ ਦੋਦਾ, ਤਰਲੋਚਨ ਸਿੰਘ ਦੁੱਲਟ ਭਗਤੂਆਣਾ, ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਸੀਨੀਅਰ ਆਗੂ ਜਗਰੂਪ ਸਿੰਘ ਬਰਾੜ ਜੈਤੋ, ਰਾਜਪਾਲ ਸਿੰਘ ਡੇਲਿਆਂਵਾਲੀ, ਹਰਮਨਦੀਪ ਸਿੰਘ ਬਾਸੀ ਭਗਤੂਆਣਾ, ਸਿਕੰਦਰ ਸਿੰਘ ਗਿੱਲ ਰਾਮੇਆਣਾ, ਨਿਰਮਲ ਸਿੰਘ ਧਾਲੀਵਾਲ, ਅਵਤਾਰ ਸਿੰਘ ਪੱਪੂ ਖੱਚੜਾ, ਹਰਚਰਨ ਸਿੰਘ ਚੰਨਾ ਬਰਾੜ, ਨਿਰਮਲ ਸਿੰਘ ਨਿੰਮੀ ਵੜਿੰਗ, ਪ੍ਰਿਥੀਪਾਲ ਸਿੰਘ ਰਾਮੇਆਣਾ, ਓਮ ਪ੍ਰਕਾਸ਼ ਪਟਵਾਰੀ, ਰਵੀ ਸ਼ਰਮਾ ਬਰਗਾੜੀ, ਬਲਵੰਤ ਸਿੰਘ ਕਰੀਰਵਾਲੀ, ਗੁਣਦੀਪ ਸਿੰਘ ਬੱਬਾ ਖੱਚੜਾ, ਗੁਰਵਿੰਦਰ ਸਿੰਘ ਬਰਾੜ ਰੋੜੀਕਪੂਰਾ, ਡਾਕਟਰ ਗੁਰਨਾਇਬ ਸਿੰਘ ਮੱਲਾ, ਮਨਦੀਪ ਸਿੰਘ ਗੁਰੂ ਕੀ ਢਾਬ, ਮਨਪ੍ਰੀਤ ਸਿੰਘ ਮਹਾਸ਼ਾ ਆਦਿ ਹਾਜ਼ਰ ਸਨ।