ਪ੍ਰਿੰਸ ਕੰਵਲਜੀਤ ਦੀ ਦਮਦਾਰ ਅਦਾਕਾਰੀ ਵਾਲੀ ਫ਼ਿਲਮ ‘ਚੇਤਾ ਸਿੰਘ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ।ਇਸ ਦੇ ਟ੍ਰੇਲਰ ‘ਚ ਪ੍ਰਿੰਸ ਕੰਵਲਜੀਤ ਸਿੰਘ ਦੀ ਦਮਦਾਰ ਅਦਾਕਾਰੀ ਵੇਖਣ ਨੂੰ ਮਿਲ ਰਹੀ ਹੈ । ਇਸ ਫ਼ਿਲਮ ਦੀ ਕਹਾਣੀ ਬਦਲੇ ਦੀ ਭਾਵਨਾ ਨੂੰ ਦਰਸਾਉਂਦੀ ਹੈ । ਜਿਸ ‘ਚ ਚੇਤਾ ਸਿੰਘ ਯਾਨੀ ਕਿ ਪ੍ਰਿੰਸ ਕੰਵਲਜੀਤ ਸਿੰਘ ਆਪਣੇ ਦੁਸ਼ਮਣਾਂ ਤੋਂ ਬਦਲਾ ਲੈਂਦਾ ਹੋਇਆ ਨਜ਼ਰ ਆ ਰਿਹਾ ਹੈ । ਫ਼ਿਲਮ ਦੇ ਢਾਈ ਕੁ ਮਿੰਟ ਦੇ ਇਸ ਟ੍ਰੇਲਰ ‘ਚ ਪ੍ਰਿੰਸ ਕੰਵਲਜੀਤ ਦੀ ਬਿਹਤਰੀਨ ਅਦਾਕਾਰੀ ਦੇ ਨਾਲ ਨਾਲ ਉਸ ਦਾ ਨਵਾਂ ਰੂਪ ਵੇਖਣ ਨੂੰ ਮਿਲ ਰਿਹਾ ਹੈ ਜੋ ਦਰਸ਼ਕਾਂ ਦੇ ਲੂੰ ਕੰਢੇ ਖੜੇ ਕਰਨ ਦੇ ਲਈ ਕਾਫੀ ਹੈ ।
ਫ਼ਿਲਮ ‘ਚ ਜਪਜੀ ਖਹਿਰਾ, ਮਹਾਬੀਰ ਭੁੱਲਰ, ਜਗਦੀਸ਼ ਮਿਸਤਰੀ, ਹਰਪ੍ਰੀਤ ਸਿੰਘ ਭੂਰਾ ਸਣੇ ਕਈ ਕਲਾਕਾਰ ਨਜ਼ਰ ਆਉਣਗੇ । ਸਮਾਜ ਦੇ ਸ਼ਰਾਰਤੀ ਕਿਸਮ ਦੇ ਅਨਸਰਾਂ ਵਿਰੁੱਧ ਬਦਲਾ ਲੈਣ ਦੀ ਕਹਾਣੀ ਨੂੰ ਦਰਸਾਉਂਦੀ ਫ਼ਿਲਮ ‘ਚੇਤਾ ਸਿੰਘ’ ਇੱਕ ਸਤੰਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਈ ਵੈੱਬ ਸੀਰੀਜ਼ ‘ਚ ਵੀ ਪ੍ਰਿੰਸ ਕੰਵਲਜੀਤ ਸਿੰਘ ਦੇ ਇਸ ਤਰ੍ਹਾਂ ਦੇ ਕਿਰਦਾਰ ਵੇਖਣ ਨੂੰ ਮਿਲੇ ਹਨ । ਹਾਲ ਹੀ ਪ੍ਰਿੰਸ ਕੰਵਲਜੀਤ ਫ਼ਿਲਮ ‘ਕਲੀ ਜੋਟਾ’ ‘ਚ ਵੀ ਦਿਖਾਈ ਦਿੱਤੇ ਸਨ ।