ਪਾਣੀ ਦਾ ਵੱਧਿਆ ਪੱਧਰ, ਪਿੰਡਾ ਨੂੰ ਖਾਲੀ ਕਰਵਾਉਣ ਲਈ ਕੀਤੀ ਜਾ ਰਹੀ ਅਨਾਊਂਸਮੈਂਟ

Tags

ਗਾ ਦੇ ਧਰਮਕੋਟ ਨਹਿਰ ਦਾ ਬੰਨ੍ਹ ਟੁੱਟਣ ਨਾਲ ਰਿਹਾਇਸ਼ੀ ਇਲਾਕੇ ਦੇ ਵਿੱਚ ਪਾਣੀ ਭਰ ਗਿਆ ਹੈ। ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੇ ਆਰਮੀ ਦੀ ਮਦਦ ਨਾਲ ਬੰਨ੍ਹ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਆਲੇ ਦੁਆਲੇ ਲੋਕਾਂ ਚ ਡਰ ਦਾ ਮਾਹੌਲ ਹੈ, ਪਰ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਤਲੁਜ ਦਰਿਆ ਦਾ ਪਾਣੀ ਵਧਣ ਕਾਰਨ ਨਹਿਰ ਦਾ ਬੰਨ੍ਹ ਟੁੱਟ ਗਿਆ ਤੇ ਸਥਿਤੀ ਕੰਟਰੋਲ ਕਰ ਲਈ ਗਈ ਹੈ। ਉੱਥੇ ਹੀ ਸਥਿਤੀ ਦਾ ਜਾਇਜਾ ਲੈਣ ਪਹੁਚੇ ਡੀਐਸਪੀ ਧਰਮੋਕਟ ਨੇ ਕਿਹਾ ਕਿ ਹਾਲਾਤ ਕੰਟਰੋਲ 'ਚ ਹਨ। ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ।

ਇਸ ਤੋਂ ਇਲਾਵਾ ਓਹਨਾ ਕਿਹਾ ਕਿ ਟੋਲ ਫ੍ਰੀ ਨੰਬਰ ਵੀ ਜਾਰੀ ਕੀਤੇ ਹੋਏ ਹਨ ਜੇਕਰ ਕਿਸੇ ਨੂੰ ਕੋਈ ਮਦਦ ਦੀ ਜ਼ਰੂਰਤ ਹੈ ਤੇ ਉਹ ਟੋਲ ਫ੍ਰੀ ਨੰਬਰ ਤੇ ਕਾਲ ਕਰੇ। ਦਰਿਆ ਦੇ ਬੰਨ੍ਹ ਨੇੜੇ ਤਿੰਨ ਪਿੰਡਾਂ ਸੰਘੇੜਾ, ਕੰਬੂ ਖੁਰਦ, ਮਹਿਰੂ ਵਾਲਾ ਦੇ ਲੋਕਾਂ ਨੂੰ ਆਪਣੇ ਪਸ਼ੂਆਂ ਨੂੰ ਬਾਹਰ ਕੱਢਣ ਲਈ ਕਿਹਾ ਗਿਆ ਤੇ ਉਹਨਾ ਨੂੰ ਗੁਰਦਵਾਰਾ ਸਾਹਿਬ ਤੇ ਜਾ ਫੇਰ ਨੇੜ੍ਹੇ ਦੀਆ ਧਰਮਸ਼ਾਲਾ 'ਚ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਕਿਸਮ ਦੀ ਘਬਰਾਹਟ ਵਿੱਚ ਨਾ ਆਉਣ। ਉਨ੍ਹਾਂ ਕਿਹਾ ਹੈ ਕਿ ਸਰਕਾਰ ਲੋਕਾਂ ਦੇ ਨਾਲ ਹੈ ਤੇ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।