ਅੱਜ ਤੜਕੇ ਕਰੀਬ 3.30 ਵਜੇ ਕੋਟਕਪੂਰਾ ਦੇ ਦੇਵੀਵਾਲਾ ਰੋਡ 'ਤੇ ਇੱਕ ਮਕਾਨ ਦੀ ਛੱਤ ਡਿੱਗਣ ਨਾਲ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਹਾਦਸੇ ਵਿਚ ਪਰਿਵਾਰ ਦੇ ਮੁਖੀ, ਉਸ ਦੀ ਗਰਭਵਤੀ ਪਤਨੀ ਅਤੇ ਤਿੰਨ ਸਾਲਾ ਪੁੱਤਰ ਦੀ ਮੌਤ ਹੋ ਗਈ। ਜਦਕਿ ਇੱਕ ਪੰਦਰਾਂ ਸਾਲਾ ਲੜਕੀ ਗੰਭੀਰ ਜ਼ਖਮੀ ਹੋ ਗਈ। ਜੋ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਜ਼ੇਰੇ ਇਲਾਜ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਤੜਕੇ ਕਰੀਬ 3:30 ਵਜੇ ਜਦੋਂ ਸਾਰਾ ਪਰਿਵਾਰ ਸੌਂ ਰਿਹਾ ਸੀ ਤਾਂ ਅਚਾਨਕ ਕਮਰੇ ਦੀ ਛੱਤ ਡਿੱਗ ਪਈ। ਜਿਸ ਕਾਰਨ ਅੰਦਰ ਸੁੱਤੇ ਪਏ ਗਗਨਦੀਪ ਸਿੰਘ, ਉਸ ਦੀ ਪਤਨੀ ਕਮਲਜੀਤ ਕੌਰ ਅਤੇ ਉਨ੍ਹਾਂ ਦੇ ਤਿੰਨ ਸਾਲਾ ਪੁੱਤਰ ਗੁਰਕਮਲ ਗੈਵੀ ਦੀ ਮੌਤ ਹੋ ਗਈ। ਕਮਲਜੀਤ ਕੌਰ ਗਰਭਵਤੀ ਸੀ, ਜਿਸ ਕਾਰਨ ਗਗਨਦੀਪ ਸਿੰਘ ਦੇ ਮਾਮੇ ਦੀ 15 ਸਾਲਾ ਲੜਕੀ ਉਸ ਦੀ ਦੇਖਭਾਲ ਲਈ ਆਈ ਸੀ, ਜੋ ਗੰਭੀਰ ਜ਼ਖ਼ਮੀ ਹੋ ਗਈ।