ਆਹ ਗੇਟ ਖੁੱਲ੍ਹਣ ਨਾਲ ਡੁੱਬਿਆ ਜ਼ੀਰਕਪੁਰ ਅਤੇ ਡੇਰਾਬੱਸੀ

Tags

ਚੰਡੀਗੜ੍ਹ ਸੁਖਨਾ ਝੀਲ ਵਿੱਚੋਂ ਪਾਣੀ ਛੱਡਣ ਕਾਰਨ ਬਲਟਾਣਾ ਖੇਤਰ ਵਿੱਚ ਪਾਣੀ ਭਰ ਗਿਆ। ਬਲਟਾਣਾ ਪੁਲੀਸ ਚੌਕੀ ਵਿੱਚ ਪਾਣੀ ਭਰ ਗਿਆ। ਚੁਆਇਸ ਹੋਟਲ ਵਾਲੀ ਸੜਕ ਬੰਦ ਹੋਣ ਕਾਰਨ ਲੋਕਾਂ ਦਾ ਇਸ ਸੜਕ ਰਾਹੀਂ ਸੰਪਰਕ ਟੁੱਟ ਗਿਆ। ਸਭ ਤੋਂ ਮਾੜੀ ਸਥਿਤੀ ਸ਼ਹਿਰ ਦੀਆਂ ਮੁੱਖ ਅਤੇ ਅੰਦਰੂਨੀ ਸੜਕਾਂ ਬਣੀ। ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ’ਤੇ ਮੈਟਰੋ ਮਾਲ ਦੇ ਸਾਹਮਣੇ, ਪਟਿਆਲਾ ਰੋਡ ’ਤੇ ਨਾਭਾ ਸਾਹਿਬ ਰੋਡ ਦੇ ਸਾਹਮਣੇ, ਸ਼ਿਵਾਲਿਕ ਵਿਹਾਰ ਕਲੋਨੀ, ਭਬਾਤ ਰੋਡ, ਗੁਰਦੇਵ ਕਲੋਨੀ, ਗ੍ਰੀਨ ਐਨਕਲੇਵ,

ਭਬਾਤ ਖੇਤਰ ਸਣੇ ਹੋਰਨਾ ਖੇਤਰਾਂ ਵਿੱਚ ਪਾਣੀ ਭਰਨ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਪੰਚਕੂਲਾ ਖੇਤਰ ਤੋਂ ਪਾਣੀ ਆਉਣ ਕਾਰਨ ਢਕੋਲੀ ਤੋਂ ਲੰਘ ਰਿਹਾ ਗੰਦੇ ਪਾਣੀ ਦਾ ਚੋਅ ਸਵੇਰ ਕਾਫੀ ਦੇਰ ਤੱਕ ਓਵਰਫਲੋਅ ਹੋ ਕੇ ਚਲਦਾ ਰਿਹਾ ਪਰ ਸ਼ਾਮ ਤੱਕ ਪਾਣੀ ਹੇਠਾਂ ਉਤਰ ਗਿਆ। ਸ਼ਿਵਾਲਿਕ ਵਿਹਾਰ ਕਲੋਨੀ ਵਿੱਚ ਸੀਵਰੇਜ ਦਾ ਪਾਣੀ ਘਰਾਂ ਵਿੱਚ ਦਾਖ਼ਲ ਹੋ ਗਿਆ। ਪ੍ਰਸ਼ਾਸਨ ਵੱਲੋਂ ਸਮੱਸਿਆ ਦਾ ਹੱਲ ਕਰਵਾਉਣ ਦੇ ਯਤਨ ਕੀਤੇ ਗਏ।