ਪੰਜਾਬ ਦੇ ਕਈ ਜ਼ਿਲ੍ਹੇ ਇਸ ਸਮੇਂ ਹੜ੍ਹਾਂ ਦੀ ਮਾਰ ਹੇਠ ਹਨ। ਲੋਕਾਂ ਨੂੰ ਸੁਰੱਖਿਆ ਥਾਵਾਂ ਉਤੇ ਪਹੁੰਚਾਉਣ ਲਈ ਫੌਜ ਦੀ ਮਦਦ ਲਈ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਬਿਪਤਾ ਮਾਰੇ ਲੋਕਾਂ ਨੂੰ ਹਰ ਮਦਦ ਦੇਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਸੂਬੇ ਦੇ ਵੱਡੇ ਹਿੱਸੇ ਵਿਚ ਪਾਣੀ ਭਰਿਆ ਹੋਇਆ ਹੈ। ਜਿਆਦਾਤਰ ਪਾਣੀ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਤੋਂ ਆਇਆ ਹੈ, ਜਿਥੇ ਭਾਰੀ ਮੀਂਹ ਪਿਆ ਹੈ। ਦੂਜੇ ਪਾਸੇ ਪਟਿਆਲਾ ਤੋਂ ਇੱਕ ਵੀਡੀਓ ਸਾਹਮਣੇ ਆਈ ਇਹ ਜਿਸ 'ਚ ਸੂਬਾ ਸਰਕਾਰ 'ਚ ਕੈਬਿਨੇਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਅਤੇ
ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ ਕੌਰ ਆਪਸ 'ਚ ਬਹਿਸ ਕਰਦੇ ਨਜ਼ਰ ਆਏ। ਦਰਅਸਲ ਲੋਕਾਂ ਨੂੰ ਸੁਰੱਖਿਆ ਥਾਵਾਂ ਉਤੇ ਪਹੁੰਚਾਉਣ ਲਈ ਹਰ ਕੋਈ ਜਤਨਸ਼ੀਲ ਹੈ। ਇੱਕ ਪਿੰਡ 'ਚ ਲੋਕਾਂ ਨੂੰ rescue ਕਰਨ ਦੌਰਾਨ ਮੰਤਰੀ ਜੌੜਾਮਾਜਰਾ ਅਤੇ ਬੀਬਾ ਜੈਇੰਦਰ ਕੌਰ ਆਹਮੋ-ਸਾਹਮਣੇ ਹੁੰਦੇ ਨਜ਼ਰ ਆਏ।