ਪਟਿਆਲਾ ਤੋ ਇਸ ਵਖਤ ਦੇ ਹਾਲਾਤ ॥ ਵਾਹਿਗੁਰੂ ਜੀ ॥

Tags

ਬੀਤੇ ਦੋ ਦਿਨਾਂ ਤੋਂ ਹੋਈ ਭਾਰੀ ਬਰਸਾਤ ਕਾਰਨ ਜਿਲ੍ਹੇ 'ਚੋਂ ਗੁਜਰਦੀਆਂ ਨਦੀਆਂ ਨਾਲਿਆਂ ਸਮੇਤ ਪਟਿਆਲਾ ਸ਼ਹਿਰ ਵਿਚੋਂ ਦੀ ਲੰਘਦੀ ਵੱਡੀ ਨਦੀ 'ਚ ਪ‍ਾਣੀ ਦਾ ਪੱਧਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ,ਜਿਸ ਕਾਰਨ ਸ਼ਹਿਰ ਦੇ ਵੱਡੇ ਹਿੱਸੇ 'ਚ ਪਾਣੀ ਦਾਖ਼ਲ ਹੋਣ ਕਾਰਨ ਹਾਲਾਤ ਹੋਰ ਵੀ ਮਾੜੇ ਹੁੰਦੇ ਜਾ ਰਹੇ ਹਨ। ਭਾਵੇ ਕਿ ਜਿਲ੍ਹਾ ਪ੍ਰਸਾਸ਼ਨ ਐਨਡੀਆਰਐਫ ਦੀ ਟੀਮਾਂ ਅਤੇ ਭਾਰਤੀ ਫੋਜ਼ ਦੀ ਮਦਦ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਲੋਕਾਂ ਨੂੰ ਬਾਹਰ ਕੱਢਣ ਅਤੇ ਉਨ੍ਹਾਂ ਨੂੰ ਖਾਦ ਪਦਾਰਥ ਤੇ ਹੋਰ ਸਮੱਗਰੀ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪ੍ਰੰਤੂ ਹਾਲਾਤ ਵਸ ਤੋਂ ਬਾਹਰ ਹਨ।

ਅਰਬਨ ਅਸਟੇਟ, ਗੋਬਿੰਦ ਬਾਗ,ਹੀਰਾ ਬਾਗ, ਗੋਪਾਲ ਕਾਲੌਨੀ ਸਮੇਤ ਜਿਆਦਾ ਪਾਣੀ ਭਰੇ ਇਲਾਕਿਆਂ 'ਚ ਪੀਣ ਵਾਲੇ ਪਾਣੀ ਅਤੇ ਲਾਇਟ ਬੰਦ ਹੋਣ ਕਾਰਨ ਰੋਸ਼ਨੀ ਦੀ ਵੱਡੀ ਸਮੱਸਿਆ ਪੈਦਾ ਹੋ ਗਈ ਹੈ। ਹੜ੍ਹ ਦੇ ਪਾਣੀ 'ਚ ਕਈ ਸੱਪਾਂ ਸਮੇਤ ਕਈ ਹੋਰ ਖਤਰਨਾਕ ਜਾਨਵਰ ਵੀ ਘਰਾਂ ਅੰਦਰ ਦਾਖਲ ਹੋਣ ਦੇ ਖਦਸ਼ੇ ਕਾਰਨ ਲੋਕਾਂ 'ਚ ਸਹਿਮ ਹੈ। ਪਟਿਆਲਾ ਦੀ ਵੱਡੀ ਨਦੀ 'ਚ ਪਾਣੀ ਦਾ ਪੱਧਰ ਵਧ ਕੇ 17.5 ਫੁੱਟ ਹੋ ਗਿਆ ਹੈ ਜੋ ਕਿ ਖਤਰੇ ਦੇ ਨਿਸ਼ਾਨ ਤੋਂ 7.5 ਫੁੱਟ ਵੱਧ ਵੱਗ ਰਿਹਾ ਹੈ। ਇਸ ਤਰ੍ਹਾਂ ਘੱਗਰ ਦਰਿਆ ਵੀ ਜਿਲ੍ਹੇ 'ਚ ਤਬਾਹੀ ਮਚਾਉੰਦਾ ਹੋਇਆ ਆਪਣੇ ਖ਼ਤਰੇ ਦੇ ਨਿਸ਼ਾਨ ਤੋਂ 4 ਫੁੱਟ ਵੱਧ ਵਹਿ ਰਿਹਾ ਹੈ।