ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਇਲਾਕੇ ਵਿੱਚ ਵਗਦੇ ਸਤਲੁਜ ਦਰਿਆ ਦੇ ਪਾਣੀ ਦੀ ਮਾਰ ਹੇਠ ਆਏ ਇਲਾਕੇ ਦਾ ਦੌਰਾ ਕਰਨ ਪਹੁੰਚੇ। ਉਨ੍ਹਾਂ ਨੇ ਸਤਲੁਜ ਦਰਿਆ ਦੇ ਕਾਵਾਂ ਵਾਲੀ ਪੱਤਣ ਦਾ ਜਾਇਜ਼ਾ ਲਿਆ। ਇਸ ਮੌਕੇ ਸ. ਬਾਦਲ ਨੇ ਕਿਹਾ ਕਿ ਝਾੜੂ ਵਾਲਿਆਂ ਦੇ ਅਨਾੜੀਆਂ ਕਰਕੇ ਫਿਰੋਜ਼ਪੁਰ ਅਤੇ ਫਾਜ਼ਿਲਕਾ ਇਲਾਕਾ ਹੜ੍ਹ ਦੀ ਮਾਰ ਹੇਠ ਆ ਗਿਆ। ਕਿਉਂਕਿ ਹੁਣ ਤੱਕ ਕਿਸੇ ਵੀ ਸਰਕਾਰ ਵੱਲੋਂ ਹਰੀ ਕੇ ਪੱਤਣ ਦੇ 31 ਦੇ 31 ਗੇਟ ਨਹੀਂ ਖੋਲ੍ਹੇ ਗਏ ਸਨ ਪਰ ਇਨ੍ਹਾਂ ਦੀ ਨਾਸਮਝੀ ਕਰਕੇ ਇਨ੍ਹਾਂ ਵੱਲੋਂ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਇਹ ਸਾਰੇ ਗੇਟ ਖੁਲ੍ਹਵਾ ਕੇ ਲੋਕਾਂ ਨੂੰ ਹੜ੍ਹ ਦੀ ਮਾਰ ਹੇਠ ਲਿਆ ਦਿੱਤਾ ਗਿਆ।
ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਿੱਚ ਹਮੇਸ਼ਾ ਮੀਂਹ ਦੇ ਮੌਸਮ ਤੋਂ ਪਹਿਲਾਂ ਅਗਲੇਰੇ ਪ੍ਰਬੰਧ ਕਰ ਕੇ ਸਾਰੀਆਂ ਨਦੀਆਂ ਨਾਲਿਆਂ ਦਰਿਆਵਾਂ ਦੀ ਸਫ਼ਾਈ ਕਰਵਾ ਦਿੱਤੀ ਜਾਂਦੀ ਸੀ ਤਾਂ ਜੋ ਆਮ ਲੋਕਾਂ ਨੂੰ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਸਰਕਾਰ ਨੇ 700 ਕਰੋੜ ਇਸ਼ਤਿਹਾਰਾਂ ਉੱਪਰ ਖਰਚ ਦਿੱਤਾ ਪਰ 50 ਤੋਂ 60 ਕਰੋੜ ਰੁਪਏ ਹੜ੍ਹ ਤੋਂ ਬਚਾਉਣ ਲਈ ਪ੍ਰਬੰਧਾਂ 'ਤੇ ਨਹੀਂ ਖਰਚਿਆਂ। ਇਸ ਕਰਕੇ ਅੱਜ ਪੰਜਾਬ ਮਾੜੀ ਸਥਿਤੀ ਹੇਠ ਹੈ। ਉਨ੍ਹਾਂ ਸਰਕਾਰੀ ਅਫਸਰਾਂ ਨੂੰ ਅਪੀਲ ਕੀਤੀ ਕਿ ਇਹ ਸਰਕਾਰ ਦੇ ਨੁਮਾਇੰਦੇ ਤਜ਼ਰਬੇਕਾਰ ਨਹੀਂ ਹਨ।