ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਟਵੀਟ ਕਰਕੇ ਵਿਰੋਧੀਆਂ ਨੂੰ ਘੇਰਣ ਦੀ ਥਾਂ ਖ਼ੁਦ ਹੀ ਘਿਰਦੇ ਜਾਪ ਰਹੇ ਹਨ। ਨਵਜੋਤ ਸਿੰਘ ਸਿੱਧੂ ਵੱਲੋਂ ਟਵੀਟ ਕਰਕੇ ਮਾਨ 'ਤੇ ਕਰੜੇ ਸ਼ਬਦੀ ਵਾਰ ਕੀਤੇ ਗਏ ਹਨ। ਇਸ ਤੋ ਪਹਿਲਾਂ ਬਿਕਰਮ ਸਿੰਘ ਮਜੀਠੀਆ ਵੱਲੋਂ ਵੀ ਮਾਨ ਨੂੰ ਆੜੇ ਹੱਥੀਂ ਲਿਆ ਗਿਆ ਸੀ। ਨਵਜੋਤ ਸਿੱਧੂ ਨੇ ਟਵੀਟ ਕਰਦਿਆਂ ਕਿਹਾ, "ਜਦੋ ਲੋਕਤੰਤਰ ਨੂ ਵਿਜੀਲੈਂਸ ਤੰਤਰ ਬਨਾਉਣ ਵਾਲੇ,ਦਿੱਲੀ ਦੇ ਇਸ਼ਾਰੇ ਤੇ ਪੰਜਾਬ ਨੂੰ ਪਿਯਾਦਾ ਬਣ ਰਿਮੋਟ ਕੰਟਰੋਲ ਨਾਲ ਚਲਵਾਉਂਣ ਵਾਲੇ, ਪੰਜਾਬ ਦੇ ਮਾਫੀਆ ਨੂ ਕਮਿਸ਼ਨਾਂ ਲੈਕੇ ਸੁਰੱਖਿਆ-ਕਵਚ ਪਹਿਨਾਉਣ ਵਾਲੇ,
ਮੀਡੀਆ ਨੂ ਇਸ਼ਤਿਹਾਰ ਦੇ ਲਾਲਚ ਚ ਨਚਾਉਣ ਵਾਲੇ ,ਪੰਜਾਬ ਦੇ ਕਰਜ਼ੇ ਤੇ ਕਰਜ਼ਾ ਚੜਾਉਣ ਵਾਲੇ ,ਸੈਂਟਰ ਸਰਕਾਰ ਨਾਲ ਸੌਦੇ ਕਰ ਪੰਜਾਬ ਨੂੰ ਗਿਰਵੀ ਰਖਾਉਂਣ ਵਾਲੇ, ਪੰਜਾਬ ਦੇ ਅਮਨ ਅਮਾਨ ਨੂੰ ਰਾਜਨੀਤਿਕ ਮਨਸੂਬਿਆਂ ਚ ਉਲਝਾਉਣ ਵਾਲੇ, ਝੂਠ ਬੇਚ ਕੇ ਫੋਕੇ ਐਲਾਨਾਂ ਦੇ ਪੁਲਿੰਦੇ ਬਣਾਉਣ ਵਾਲੇ, ਪੁੱਜਣ ਜੋਗ ਮਾਂ ਦੀ ਝੂਠੀ ਸੌਂ ਖਾਉਣ ਵਾਲੇ, ਬਨ ਕੇਸਰੀ ਸ਼ਹੀਦਾਂ ਵਾਲੀ ਪੱਗ ਸਿਰ ਤੇ ਵਿਆਹ ਦਾ ਸੇਹਰਾ ਸਜਾਉਣ ਵਾਲੇ, ਆਪਣੇ ਚੇਹਰੇ ਤੇ ਲਗੀ ਧੂਲ ਨੂ ਸ਼ੀਸ਼ੇ ਦੀ ਧੂਲ ਸਮਝ ਕੇ ਮਿਟਾਉਣ ਵਾਲੇ ,ਨੈਤਿਕ ਲੈਕਚਰਿੰਗ ਕਰਦੇ ਨੇ……… ਫੇਰ ਪੰਜਾਬ ਦੇ ਲੋਗ ਨੇ ਮਿੱਤਰਾ………. ਤੇਰੇ ਤੇ ਲਾਨਤਾਂ ਪਾਉਣ "