ਭਗਵੰਤ ਮਾਨ ਨੂੰ ਆਹ ਕੀ ਕਹਿ ਗਿਆ ਸੁਖਬੀਰ ਬਾਦਲ!

Tags

ਕੇਂਦਰ ਕੋਲੋਂ ਵਾਧੂ ਬਿਜਲੀ ਦੀ ਮੰਗ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੀਐਮ ਮਾਨ ਨੂੰ ਘੇਰਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਨਿਕੰਮੀਆਂ ਸਰਕਾਰਾਂ ਨੇ ਅੱਜ ਬਿਜਲੀ ਸਰਪਲੱਸ ਸੂਬੇ ਨੂੰ ਮੰਗਤਾ ਬਣਾ ਦਿੱਤਾ ਹੈ। ਸੁਖਬੀਰ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਪੇਜ ਉਪਰ ਲਿਖਿਆ ਹੈ ਕਿ 2016 'ਚ ਸ਼੍ਰੋਮਣੀ ਅਕਾਲੀ ਦਲ ਸਰਕਾਰ ਨੇ ਪੰਜਾਬ ਨੂੰ ਬਿਜਲੀ ਸਰਪਲੱਸ ਸੂਬਾ ਬਣਾਇਆ ਸੀ, ਪੰਜਾਬ ਬਿਜਲੀ ਵੇਚਣ ਲੱਗ ਗਿਆ ਸੀ। 2017 ਤੋਂ ਬਾਅਦ ਨਿਕੰਮੀਆਂ ਸਰਕਾਰਾਂ ਨੇ ਅੱਜ ਬਿਜਲੀ ਸਰਪਲੱਸ ਸੂਬੇ ਨੂੰ ਮੰਗਤਾ ਬਣਾ ਦਿੱਤਾ। ਅੱਜ ਪੰਜਾਬ ਕੇਂਦਰ ਤੋਂ ਬਿਜਲੀ ਖਰੀਦਣ ਲਈ ਚਿੱਠੀਆਂ ਲਿਖ ਰਿਹਾ ਹੈ। ਇਹ ਹੈ 'ਬਦਲਾਅ' ਦਾ ਨਤੀਜਾ।

ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਕੇਂਦਰੀ ਊਰਜਾ ਮੰਤਰੀ ਆਰਕੇ ਸਿੰਘ ਨੂੰ ਚਿੱਠੀ ਲਿਖ ਕੇ ਝੋਨੇ ਦੇ ਸੀਜ਼ਨ ਲਈ ਕੇਂਦਰੀ ਪੂਲ ਤੋਂ ਵਾਧੂ ਬਿਜਲੀ ਦੀ ਮੰਗ ਕੀਤੀ ਹੈ। ਚਿੱਠੀ ਵਿੱਚ 1000 ਮੈਗਾਵਾਟ ਆਰਟੀਸੀ ਬਿਜਲੀ ਦੀ ਅਲਾਟਮੈਂਟ ਨੂੰ 15 ਜੂਨ ਤੋਂ 15 ਅਕਤੂਬਰ, 2023 ਤੱਕ ਵਧਾਉਣ ਦੀ ਮੰਗ ਕੀਤੀ ਗਈ ਹੈ ਕਿਉਂਕਿ 10 ਜੂਨ ਤੋਂ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਸੀਐਮ ਮਾਨ ਨੇ ਪੱਤਰ ਵਿੱਚ ਲਿਖਿਆ ਹੈ ਕਿ ‘ਝੋਨੇ ਦੀ ਖੇਤੀ ਨੂੰ ਖੁਰਾਕ ਸੁਰੱਖਿਆ ਦੇ ਰਾਸ਼ਟਰੀ ਹਿੱਤ ਵਿੱਚ ਸੁਰੱਖਿਅਤ ਕੀਤਾ ਜਾਣਾ ਚਾਹੀਦਾ ਹੈ।’