ਭਗਵੰਤ ਮਾਨ ਨੇ ਅੱਜ ਸੱਚ ! ਦੱਸਿਆ ਸਾਰਾ ਕਿਵੇਂ ਲੀਡਰ ਹਿੱਸੇਦਾਰੀ ਨਾਲ ਲੁੱਟਦੇ ਸੀ ਲੋਕਾਂ ਨੂੰ

Tags

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ 'ਚ ਹੋਈ ਵਿਰੋਧੀ ਪਾਰਟੀਆਂ ਦੀ ਮੀਟਿੰਗ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾਵਾਂ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਨੂੰ ਦੇਖਦਿਆਂ ਸਾਰੀਆਂ ਵਿਰੋਧੀ ਪਾਰਟੀਆਂ ਇੱਕ ਮੰਚ 'ਤੇ ਇਕੱਠੀਆਂ ਹੋਈਆਂ ਹਨ। ਉਨ੍ਹਾਂ ਨੇ ਅਜਿਹਾ ਕੀ ਬੁਰਾ ਕੀਤਾ ਹੈ। ਸਵਾ ਸਾਲ ਵਿੱਚ ਕੋਈ ਵੀ ਇੱਕ ਰੁਪਇਆ ਵੀ ਲੈਣ ਦਾ ਉਸ 'ਤੇ ਇਲਜ਼ਾਮ ਨਹੀਂ ਲਗਾ ਸਕਿਆ। ਸੀਐਮ ਮਾਨ ਨੇ ਕਿਹਾ ਕਿ ਵਿਰੋਧੀਆਂ ਨੂੰ ਲੱਗਦਾ ਹੈ ਕਿ ਇਹ ਹੁਣ ਕਈ ਸਾਲ ਜਾਣ ਵਾਲਾ ਨਹੀਂ ਹੈ, ਇਸ ਲਈ ਸਾਰੇ ਇਕੱਠੇ ਹੋ ਗਏ।

ਜਦੋਂ ਜੰਗਲ ਦੇ ਸਾਰੇ ਜਾਨਵਰ ਨਦੀ ਦੇ ਇੱਕ ਕਿਨਾਰੇ ਖੜ੍ਹੇ ਹੋਣ ਤਾਂ ਕਲਪਨਾ ਕਰੋ ਇੱਕ ਸ਼ੇਰ ਦੂਜੇ ਪਾਸੇ ਖੜ੍ਹਾ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸ਼ੇਰ ਦੱਸਦਿਆਂ ਕਿਹਾ ਕਿ ਇੱਕ ਪਾਸੇ ਉਹ ਖੜ੍ਹੇ ਹਨ, ਇਸ ਲਈ ਉਹ ਇਨ੍ਹਾਂ ਵਿਰੋਧੀਆਂ ਦੀ ਐਂਟਰੀ ਨਹੀਂ ਹੋਣ ਦਿੰਦੇ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਨਤੀਜਾ ਹੁਣ ਸੁਧਰ ਰਿਹਾ ਹੈ। ਟਾਪਰਾਂ ਨੂੰ 51 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾ ਰਹੀ ਹੈ। ਸਰਕਾਰੀ ਸਕੂਲਾਂ ਵਿੱਚ 2 ਲੱਖ ਤੋਂ ਵੱਧ ਦਾਖ਼ਲੇ ਹੋ ਸਕਦੇ ਹਨ। ਹੁਣ ਅਧਿਆਪਕਾਂ ਨੂੰ ਸਿਖਲਾਈ ਲਈ ਫਿਨਲੈਂਡ ਭੇਜਿਆ ਜਾ ਰਿਹਾ ਹੈ।