ਸਿੰਘਾਂ ਕੋਲੋ ਜਾਨ ਬਚਾਕੇ ਭੱਜਿਆ ਰਾਜਾ ਵੜਿੰਗ ਲੁੱਕਕੇ ਹੋਇਆ ਲਾਇਵ!

Tags

ਨਿਊਯਾਰਕ ਦੇ ਸ਼ਹਿਰ ਮੈਨਹਟਨ ਵਿਚ ਹੋਏ ਵਿਰੋਧ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਰਾਜਾ ਵੜਿੰਗ ਨੇ ਆਖਿਆ ਹੈ ਕਿ ਨਾ ਤਾਂ ਉਹ ਭੱਜੇ ਹਨ ਅਤੇ ਨਾ ਹੀ ਭੱਜਣ ਵਾਲਿਆਂ ਵਿਚੋਂ ਹਨ। ਵੜਿੰਗ ਨੇ ਕਿਹਾ ਕਿ ਉਹ ਅੱਜ ਵੀ ਖਾਲਿਸਤਾਨ ਦੇ ਵਿਰੋਧ ਵਿਚ ਹਨ ਅਤੇ ਕੱਲ੍ਹ ਵੀ ਰਹਿਣਗੇ। ਨਾ ਤਾਂ ਖਾਲਿਸਤਾਨ ਬਣਨਾ ਹੈ ਤੇ ਨਾ ਹੀ ਅਸੀਂ ਬਣਨ ਦੇਣਾ ਹੈ ਕਿਉਂਕਿ ਖਾਲਿਸਤਾਨ ਦਾ ਕੋਈ ਰੋਡ ਮੈਪ ਹੀ ਨਹੀਂ ਹੈ। ਅਸੀਂ ਹਿੰਦਸੁਤਾਨੀ ਹਾਂ ਅਤੇ ਹਿੰਦੁਸਤਾਨ ਦੀ ਹਿਫਾਜ਼ਤ ਕਰਦੇ ਰਹਾਂਗੇ।

ਵੜਿੰਗ ਨੇ ਵਿਰੋਧ ਕਰਨ ਵਾਲੇ ਵਿਅਕਤੀ ਬਾਰੇ ਕਿਹਾ ਕਿ ਅਜਿਹੇ ਵਿਅਕਤੀ ਨਾ ਤਾਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹਨ ਤੇ ਨਾ ਹੀ ਸਿੱਖਾਂ ਨੂੰ ਪਿਆਰ ਕਰਦੇ ਹਨ। ਇਹੋ ਜਿਹੇ ਲੋਕਾਂ ਦਾ ਕਿਸੇ ਨਾਲ ਕੋਈ ਵਾਸਤਾ ਨਹੀਂ ਹੁੰਦਾ। ਇਹ ਲੋਕ ਪੈਸੇ ਦੇ ਕੇ ਲਿਆਂਦੇ ਗਏ ਹੁੰਦੇ ਹਨ। ਇਹ ਦਿਹਾੜੀ ’ਤੇ ਲਿਆਂਦੇ ਗਏ ਲੋਕ ਆਪਣਾ ਕੰਮ ਕਰਦੇ ਹਨ ਤੇ ਰੌਲਾ ਪਾ ਕੇ ਚਲੇ ਜਾਂਦੇ ਹਨ। ਉਕਤ ਵਿਅਕਤੀ ਝੂਠੇ ਦੋਸ਼ ਲਗਾ ਰਿਹਾ ਹੈ ਕਿ ਰਾਜਾ ਵੜਿੰਗ ਭੱਜ ਗਿਆ ਰੈੱਡ ਲਾਈਟ ਜੰਪ ਕਰ ਦਿੱਤੀ ਪਰ ਅਮਰੀਕਾ ਵਰਗੇ ਮੁਲਕ ਵਿਚ ਰੈੱਡ ਲਾਈਟ ਜੰਪ ਨਹੀਂ ਕੀਤੀ ਜਾ ਸਕਦੀ। ਇਹ ਲੋਕ ਹਿੰਦੁਸਤਾਨ ਦੀ ਧਰਤੀ ’ਤੇ ਤਾਂ ਜਾ ਨਹੀਂ ਸਕਦੇ ਇਸ ਲਈ ਇਥੇ ਹੀ ਮਾਹੌਲ ਖ਼ਰਾਬ ਕਰ ਰਹੇ ਹਨ। ਨਾ ਤਾਂ ਉਹ ਭੱਜਿਆ ਹੈ ਤੇ ਨਾ ਹੀ ਭੱਜਣ ਵਾਲਿਆਂ ਵਿੱਚੋਂ ਹੈ।