ਸਿੱਧੂ ਮੂਸੇਵਾਲਾ ਸਭ ਤੋਂ ਪ੍ਰਭਾਵਸ਼ਾਲੀ ਅਤੇ ਮਸ਼ਹੂਰ ਪੰਜਾਬੀ ਗਾਇਕਾਂ ਵਿੱਚੋਂ ਇੱਕ ਸੀ, ਜਿਸਦੇ ਗੀਤਾਂ ਨੂੰ ਉਸਦੇ ਮਰਨ ਉਪਰੰਤ ਵੀ ਰਿਲੀਜ਼ ਕੀਤਾ ਜਾ ਰਿਹਾ ਹੈ ਅਤੇ ਅਜੇ ਵੀ ਉਸਦੇ ਗਾਣਿਆਂ ਨੂੰ YT 'ਤੇ ਲੱਖਾਂ ਵਿਊਜ਼ ਮਿਲਦੇ ਹਨ। ਇੱਕ ਵੱਡੀ ਫਾਲੋਇੰਗ ਦੇ ਨਾਲ ਮੂਸੇਵਾਲੇ ਨੇ ਅਜੇ ਵੀ ਆਪਣੀ YouTube ਰਾਇਲਟੀ ਅਤੇ ਸੌਦਿਆਂ ਦੁਆਰਾ ਕਰੋੜਾਂ ਦੀ ਕਮਾਈ ਕਰਨੀ ਜਾਰੀ ਰੱਖੀ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਆਪਣੀ ਮੌਤ ਦੇ ਸਮੇਂ ਸਿੱਧੂ ਮੂਸੇਵਾਲਾ ਦੀ ਕੁੱਲ ਜਾਇਦਾਦ ਲਗਭਗ 14 ਮਿਲੀਅਨ ਅਮਰੀਕੀ ਡਾਲਰ ਸੀ ਜੋ ਕਿ ਲਗਭਗ 114 ਕਰੋੜ ਰੁਪਏ ਬਣਦੀ ਹੈ।
ਜਿਸ ਵਿੱਚ ਉਸਦੀਆਂ ਮਹਿੰਗੀਆਂ ਕਾਰਾਂ, ਪੰਜਾਬ ਵਿੱਚ ਉਸ ਦੀਆਂ ਜਾਇਦਾਦਾਂ ਅਤੇ ਬ੍ਰਾਂਡ ਡੀਲਾਂ ਅਤੇ ਯੂਟਿਊਬ ਰਾਇਲਟੀ ਤੋਂ ਉਸ ਦੀ ਆਮਦਨ ਸ਼ਾਮਲ ਹੈ। ਸਿੱਧੂ ਮੂਸੇਵਾਲਾ ਆਪਣੇ ਲਾਈਵ ਸ਼ੋਅ ਅਤੇ ਕੰਸਰਟ ਲਈ 20 ਲੱਖ ਰੁਪਏ ਅਤੇ ਜਨਤਕ ਪੇਸ਼ਕਾਰੀ ਲਈ 2 ਲੱਖ ਰੁਪਏ ਤੋਂ ਵੱਧ ਚਾਰਜ ਕਰਦਾ ਸੀ। ਇੱਕ ਵਿਸ਼ਾਲ ਸਾਮਰਾਜ ਸਿਰਜਣ ਮਗਰੋਂ ਵੀ ਅੱਜ ਉਹ ਆਪਣੀ ਮੌਤ ਤੋਂ ਬਾਅਦ ਵੀ ਕਮਾਈ ਕਰ ਰਿਹਾ ਹੈ, ਰਾਇਲਟੀ ਹੁਣ ਉਸਦੇ ਮਾਪਿਆਂ ਨੂੰ ਜਾ ਰਹੀ ਹੈ।