ਖਹਿਰਾ ਦੀ ਪਿੱਠ 'ਤੇ ਖੜ੍ਹਗੀ ਕਾਂਗਰਸ CM ਮਾਨ ਨੂੰ ਸਿੱਧੀ ਚਿਤਾਵਨੀ!

Tags

ਇੱਥੇ ਪ੍ਰੈਸ ਕਲੱਬ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਭਗਵੰਤ ਮਾਨ ਤੋਂ ਮੰਗ ਕਰਦੇ ਹਨ ਕਿ ਕੈਬਨਿਟ ਮੰਤਰੀ ਲਾਲ ਚੰਦ ਕੱਟਾਰੂਚੱਕ ’ਤੇ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਸ ਨੂੰ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਟਾਰੂਚੱਕ ਸਬੰਧੀ ਵੀਡੀਓ ਦੇ ਸਬੂਤ ਰਾਜਪਾਲ ਨੂੰ ਦਿੱਤੇ ਜਾਣ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ’ਤੇ ਝੂਠਾ ਕੇਸ ਪਾ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ‘ਆਪ’ ਦਾ ਉਮੀਦਵਾਰ ਇੱਕ ਲੱਖ ਵੋਟਾਂ ਦੇ ਫ਼ਰਕ ਨਾਲ ਹਾਰੇਗਾ ਤੇ ਕਾਂਗਰਸ ਇੱਕ ਲੱਖ ਵੋਟਾਂ ਨਾਲ ਜਿੱਤੇਗੀ। ਉਨ੍ਹਾਂ ਕਿਹਾ ਕਿ ਜੇ ਪੰਜਾਬ ਲਈ ਕੋਈ ਆਵਾਜ਼ ਚੁੱਕਦਾ ਹੈ ਕਾਂਗਰਸ ਪਾਰਟੀ ਉਸ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ 14 ਮਹੀਨਿਆਂ ਵਿਚ ਕੁੱਝ ਨਹੀਂ ਕੀਤਾ ਤੇ ਹੁਣ ਇੱਕ ਸਾਲ ਵਿਚ ਉਹ ਕੀ ਕਰਨਗੇ। ਉਨ੍ਹਾਂ ਕਿਹਾ ਕਿ ਜਲੰਧਰ ਤੋਂ ਰਾਜ ਸਭਾ ਦੇ ਤਿੰਨ ਸੰਸਦ ਮੈਂਬਰ ਬਣਾਏ ਜਿਨ੍ਹਾਂ ਨੇ ਅੱਜ ਤੱਕ ਇੱਕ ਰੁਪਇਆ ਵੀ ਜਲੰਧਰ ਲਈ ਗ੍ਰਾਂਟ ਵਿੱਚੋਂ ਨਹੀਂ ਵਰਤਿਆ।