ਪ੍ਰਕਾਸ਼ ਸਿੰਘ ਬਾਦਲ ਕਰੋੜਾ ਦੇ ਮਾਲਕ ਸੀ ਜੱਦੀ ਜਮੀਨ ਕਿੰਨੀ ਸੀ ਸਿਆਸਤ ਚ ਕਿਵੇ ਆਏ ਸੁਣੋ ਉਹਨਾ ਦੇ ਸਾਥੀ ਤੋ

Tags

ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ ਪਿੰਡ ਬਾਦਲ ਸਥਿਤ ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ ਵਿਖੇ ਕਰਵਾਇਆ ਗਿਆ। ਜਿੱਥੇ ਦੇਸ਼ ਦੀਆਂ ਪ੍ਰਮੁੱਖ ਸ਼ਖਸੀਅਤਾਂ ਪਹੁੰਚੀਆਂ ਸਨ। ਇਸ ਕੜੀ ਵਿੱਚ ਰਾਜਨੀਤੀ ਦੇ ਬਾਬਾ ਬੋਹੜ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਪਹੁੰਚੇ ਕੇਂਦਰੀ ਮੰਤਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਿੰਡ ਬਾਦਲ ਪਹੁੰਚ ਕੇ ਜਿੱਥੇ ਬਾਦਲ ਸਾਬ੍ਹ ਦੀ ਤਸਵੀਰ ਨੂੰ ਮੱਥਾ ਟੇਕਿਆ। ਉਥੇ ਹੀ ਆਪਣੇ ਭਾਸ਼ਣ ਵਿੱਚ

ਸ. ਬਾਦਲ ਸਾਬ੍ਹ ਦੀਆਂ ਕੁਝ ਵਿਸ਼ੇਸ਼ਤਾਂਵਾਂ 'ਤੇ ਵੀ ਚਾਨਣਾ ਪਾਇਆ। ਸ਼ਾਹ ਨੇ ਕਿਹਾ ਕਿ ਇੰਨਾ ਲੰਮਾ ਜਨਤਕ ਜੀਵਨ ਬਤੀਤ ਕਰਨ ਤੋਂ ਬਾਅਦ ਵੀ ਕੋਈ ਦੁਸ਼ਮਣ ਨਹੀਂ ਹੋਣਾ, ਸਰਦਾਰ ਬਾਦਲ ਤੋਂ ਇਲਾਵਾ ਅਜਿਹਾ ਅਜਾਤ-ਸ਼ਤ੍ਰੂ ਜੀਵਨ ਕਿਸੇ ਨੇ ਨਹੀਂ ਬਤੀਤ ਕੀਤਾ। ਅਮਿਤ ਸ਼ਾਹ ਨੇ ਕਿਹਾ ਕਿ ਉਹ ਜਦੋਂ ਵੀ ਸਰਦਾਰ ਬਾਦਲ ਨੂੰ ਮਿਲਦੇ ਸਨ ਤਾਂ ਕੁਝ ਨਵਾਂ ਸਿੱਖਦੇ। ਭਾਵੇਂ ਉਨ੍ਹਾਂ ਦੀਆਂ ਪਾਰਟੀਆਂ ਵੱਖੋ-ਵੱਖਰੀਆਂ ਸਨ, ਪਰ ਉਹ ਰਾਜਨੀਤਿਕ ਜੀਵਨ ਵਿੱਚ ਉਨ੍ਹਾਂ ਦੀ ਪਾਰਟੀ ਲਈ ਵੀ ਉਹੀ ਕਦਮ ਚੁੱਕਦੇ ਜੋ ਚੰਗਾ ਹੁੰਦਾ। ਉਹ ਹਰ ਸਲਾਹ ਪਾਰਦਰਸ਼ਤਾ ਨਾਲ ਦਿੰਦੇ ਸਨ।