ਅੱਜ ਸੁਖਬੀਰ ਬਾਦਲ ਨੇ ਕੀਤਾ ਮਾਨ ਨੂੰ ਖੁੱਲ੍ਹਾ ਚੈ.ਲੇੰਜ।।ਬੋਲੇ, ਜੇ ਹਿੰਮਤ ਹੈ ਤਾਂ ਆਹ ਬੰਦ ਕਰਕੇ ਵਿਖਾ

Tags

ਫਾਜ਼ਿਲਕਾ ਦੇ ਵਿਧਾਨ ਸਭਾ ਹਲਕੇ ਅਬੋਹਰ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਹੈ। ਇਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਕਹਿ ਰਹੇ ਹਨ ਕਿ ਉਹ ਬਾਦਲ ਪਰਿਵਾਰ ਨਾਲ ਇਹ ਕਰ ਦੇਣਗੇ, ਉਹ ਕਰ ਦੇਣਗੇ, ਜੇਕਰ ਹਿੰਮਤ ਹੈ ਤਾਂ ਬੰਦ ਕਰਕੇ ਦਿਖਾਉਣ। ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਤਾਂ ਸਰਕਾਰ ਵਿੱਚ ਵੀ ਨਹੀਂ, ਜੇ ਹਿੰਮਤ ਹੈ ਤਾਂ ਬੰਦ ਕਰੋ ਬਾਦਲ ਪਰਿਵਾਰ ਦਾ ,ਜੋ ਬੰਦ ਕਰਨਾ ਚਾਹੁੰਦੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਜੇ ਅਸੀਂ ਕੁਝ ਗਲਤ ਕੀਤਾ ਹੋਵੇ ਤਾਂ ਹੀ ਅਸੀਂ ਡਰੀਏ।

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਮੇਰੀ ਖੁੱਲੀ ਚੁਣੌਤੀ ਹੈ। ਹਰ ਰੋਜ਼ ਫੋਕੀਆਂ ਬੜਕਾਂ ਮਾਰਦੇ ਹਨ। ਆਪਣੀਆਂ ਕਮਜ਼ੋਰੀ ਛੁਡਾਉਣ ਲਈ ਇਹ ਲੋਕਾਂ ਦੀ ਡਾਰਕੇਸ਼ਨ ਚੈਂਜ ਕਰਦੇ ਹਨ। ਦਈਏ ਕਿ ਸੁਖਬੀਰ ਬਾਦਲ ਅਕਾਲੀ ਦਲ ਵੱਲੋਂ ਦਿੱਤੇ ਜਾ ਰਹੇ ਧਰਨੇ ਲਈ ਅੱਜ ਅਬੋਹਰ ਪਹੁੰਚੇ ਸਨ। ਅਕਾਲੀ ਦਲ ਵੱਲੋਂ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਪੰਜਾਬ ਦੇ ਦਰਿਆਵਾਂ ਦਾ ਪਾਣੀ ਰਾਜਸਥਾਨ ਨੂੰ ਦੇਣ ਦੀ ਗੱਲ ਕੀਤੀ ਹੈ। ਇਸ ਦੇ ਵਿਰੋਧ ਵਿੱਚ ਅੱਜ ਅਕਾਲੀ ਦਲ ਵੱਲੋਂ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਅਬੋਹਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਰਾਜਸਥਾਨ ਵਿੱਚ ਚੋਣਾਂ ਆ ਰਹੀਆਂ ਹਨ, ਇਸੇ ਲਈ ਸੀਐਮ ਮਾਨ ਨੇ ਪਾਣੀ ਦੇਣ ਦੀ ਗੱਲ ਕਹੀ ਹੈ।