ਰਾਜਾ ਵੜਿੰਗ ਦੀ ਪ੍ਰਧਾਨਗੀ ਨੂੰ ਲੈ Navjot Sidhu ਨੇ ਕਰਤਾ ਵੱਡਾ ਐਲਾਨ!

Tags

ਜਲੰਧਰ 'ਚ ਹੋਣ ਵਾਲੀ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਜਿੱਥੇ ਸਾਰੀਆਂ ਸਿਆਸੀ ਪਾਰਟੀਆਂ 'ਚ ਭਾਰੀ ਉਤਸ਼ਾਹ ਹੈ, ਉੱਥੇ ਹੀ ਅੱਜ ਨਵਜੋਤ ਸਿੰਘ ਸਿੱਧੂ ਜਲੰਧਰ ਦੇ ਮਾਡਲ ਟਾਊਨ ਸਥਿਤ ਮੋਹਿੰਦਰ ਸਿੰਘ ਕੇ. ਪੀ. ਦੀ ਰਿਹਾਇਸ਼ 'ਤੇ ਪਹੁੰਚੇ। ਜਿਸ ਤੋਂ ਬਾਅਦ ਨਵਜੋਤ ਸਿੱਧੂ ਜਲੰਧਰ ਉੱਤਰੀ ਹਲਕਾ ਵਿਧਾਇਕ ਬਾਵਾ ਦੇ ਘਰ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੋਹਿੰਦਰ ਸਿੰਘ ਕੇ. ਪੀ. ਦਾ ਪਰਿਵਾਰ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ। ਲੋਕ ਸਭਾ ਚੋਣਾਂ ਜਿੱਤਣ ਲਈ ਉਨ੍ਹਾਂ ਨੂੰ ਆਪਣੇ ਨਾਲ ਰੱਖਣਾ ਬਹੁਤ ਜ਼ਰੂਰੀ ਹੈ। ਕਿਉਂਕਿ ਉਨ੍ਹਾਂ ਤੋਂ ਬਿਨਾਂ ਇਹ ਬਹੁਤ ਮੁਸ਼ਕਿਲ ਹੈ। ਸਿੱਧੂ ਨੇ ਕਿਹਾ ਕਿ ਜੇਕਰ ਤੁਹਾਡਾ ਕੋਈ ਵੀ ਪੁਰਾਣਾ ਵਰਕਰ ਰੁੱਸ ਕੇ ਘਰ ਬੈਠ ਜਾਵੇ ਤਾਂ ਇਹ ਬਹੁਤ ਖ਼ਤਰਨਾਕ ਗੱਲ ਹੈ।

ਪਾਰਟੀ ਵਿੱਚ ਕੁਝ ਲੋਕ ਮੌਕਾਪ੍ਰਸਤ ਹੁੰਦੇ ਹਨ, ਜੋ ਸਮਾਂ ਆਉਣ ’ਤੇ ਪਾਰਟੀ ਛੱਡ ਕੇ ਭੱਜ ਜਾਂਦੇ ਹਨ। ਸਿੱਧੂ ਨੇ ਇਹ ਵੀ ਕਿਹਾ ਕਿ ਮੈਂ ਕਾਂਗਰਸ ਦੀ ਨੀਂਹ ਮਜ਼ਬੂਤ​ਕਰਨੀ ਹੈ ਅਤੇ ਇਸ ਲਈ ਮੈਨੂੰ ਕੁਝ ਨਹੀਂ ਚਾਹੀਦਾ। ਅੱਜਕਲ੍ਹ ਸਿਆਸਤ ਵਿੱਚ ਇੰਨੇ ਝੂਠ ਆ ਗਏ ਹਨ ਕਿ ਪਹਿਲਾਂ ਤਾਂ ਝੂਠ ਬੋਲਦੇ ਹਨ ਪਰ ਬਾਅਦ ਵਿੱਚ ਉਸ ਝੂਠ ਨੂੰ ਬਚਾਉਣ ਲਈ ਹੋਰ ਵੀ ਕਈ ਝੂਠ ਬੋਲਦੇ ਹਨ। ਪੰਜਾਬ ਪ੍ਰਧਾਨ ਰਾਜਾ ਵੜਿੰਗ ਬਾਰੇ ਨਵਜੋਤ ਸਿੱਧੂ ਨੇ ਕਿਹਾ ਕਿ ਹੁਣ ਹਰ ਵਰਕਰ ਪ੍ਰਧਾਨ ਬਣ ਗਿਆ ਹੈ। ਅਸੀਂ ਸਾਰੇ ਮਿਲ ਕੇ ਕੰਮ ਕਰ ਰਹੇ ਹਾਂ। ਜੇ ਪ੍ਰਧਾਨ ਹੋਰ ਕਿਤੇ ਰੁੱਝਿਆ ਹੋਇਆ ਹੈ, ਤਾਂ ਜੇ ਮੈਂ ਉਨ੍ਹਾਂ ਵੱਲੋਂ ਇਥੇ ਪਹੁੰਚ ਗਿਆ ਹਾਂ ਤਾਂ ਸਾਰੇ ਇਕ ਹੋ ਕੇ ਕੰਮ ਕਰ ਰਹੇ ਹਨ।