ਆਪਣੇ ਹੀ MLA ਦੇ ਬਾਪੂ ਦੀ ਗ੍ਰਿਫਤਾਰੀ ਤੇ ਭਗਵੰਤ ਮਾਨ ਦਾ ਦੋ ਟੁੱਕ ਜਵਾਬ

Tags

ਭ੍ਰਿਸ਼ਟਾਚਾਰ ਦੇ ਖਿਲਾਫ ਜੀਰੋ ਟਾਲਰੈਂਸ ਨੀਤੀ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਪਿਤਾ 'ਤੇ ਬਲੈਕਮੇਲਿੰਗ ਦੇ ਇਲਜ਼ਾਮ ਲੱਗੇ ਤਾਂ ਵਿਰੋਧੀਆਂ ਨੇ 'ਆਪ' ਦੀ ਸਰਕਾਰ ਨੂੰ ਘੇਰਨ 'ਚ ਦੇਰ ਨਹੀਂ ਲਗਾਈ । ਮੋਗਾ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਗੋਲਡੀ ਕੰਬੋਜ ਦੇ ਪਿਤਾ ਨੂੰ ਲੈ ਕੇ ਸਵਾਲ ਕਰ ਕੀਤਾ ਗਿਆ। ਜਿਸ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦਾਅਵਾ ਕਰਦੇ ਨਜ਼ਰ ਆਏ ਕਿ ਭ੍ਰਿਸ਼ਟਾਚਾਰ ਖਿਲਾਫ ਕੋਈ ਰਿਆਇਤ ਨਹੀਂ,ਫਿਰ ਬੇਸ਼ੱਕ ਕੋਈ ਆਪਣਾ ਹੋਵੇ ਜਾਂ ਬੇਗਾਨਾ।

ਮੁੱਖ ਮੰਤਰੀ ਭਗਵੰਤ ਮਾਨ ਦੇ ਦਾਅਵਿਆਂ ਵਿਚਾਲੇ ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਉੱਤੇ ਕਾਰਵਾਈ ਹੋ ਚੁੱਕੀ ਹੈ। ਪਰਚਾ ਦਰਜ ਹੋਇਆ ਅਤੇ ਗ੍ਰਿਫਤਾਰੀ ਵੀ ਹੋ ਗਈ ।ਮੁੱਖ ਮੰਤਰੀ ਭਗਵੰਤ ਮਾਨ ਦੇ ਸੁਰ ’ਚ ਸੁਰ ਵਿਵਾਦਾਂ ਵਿੱਚ ਘਿਰੇ ਵਿਧਾਇਕ ਸਾਹਿਬ ਵੀ ਮਿਲਾ ਰਹੇ ਹਨ। ਕਾਰਵਾਈ ਦਾ ਦਮ ਭਰਿਆ ਜਾ ਰਿਹਾ ਹੈ ਤਾਂ ਦੂਜੇ ਪਾਸੇ ਵਿਰੋਧੀਆਂ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ ਅਤੇ ਗੋਲਡੀ ਕੰਬੋਜ ਦੇ ਖਿਲਾਫ ਕਾਰਵਾਈ ਦੀ ਮੰਗ ਤੱਕ ਕੀਤੀ ਜਾ ਰਹੀ ਹੈ।