ਅੱਜ ਭੁਲੱਥ ਐੱਸਡੀਐੱਮ ਦਫਤਰ ਵਿਖੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਬਾਰਿਸ਼ ਨਾਲ ਕਣਕ ਦੀ ਫਸਲ ਦੇ ਖਰਾਬੇ ਦੇ ਚਲਦਿਆਂ ਕਿਸਾਨਾਂ ਦੇ ਹੱਕ 'ਚ ਧਰਨਾ ਲਗਾਉਣਾ ਸੀ। ਉਧਰ ਦੁਜੇ ਪਾਸੇ ਆਪ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਰਾਣਾ ਵੀ ਆਪਣੇ ਸਮੱਰਥਕਾਂ ਸਣੇ ਧਰਨੇ ਵਾਲੇ ਥਾਂ 'ਤੇ ਪੁੱਜ ਗਏ। ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਇਸ ਕਰ ਕੇ ਪੁਲਿਸ ਪ੍ਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਬੰਧ ਕੀਤੇ ਹੋਏ ਸਨ, ਜਿਸ ਕਰ ਕੇ ਪੂਰਾ ਭੁਲੱਥ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ । ਇਸ ਦੌਰਾਨ ਪੁਲਿਸ ਵੱਲੋਂ ਖਹਿਰਾ ਨੂੰ ਧਰਨੇ ਵਾਲੀ ਥਾਂ 'ਤੇ ਜਾਣ ਤੋਂ ਰੋਕਿਆ ਗਿਆ ਤੇ ਥਾਂ-ਥਾਂ ਬੈਰਿਕੇਟਿੰਗ ਕਰ ਕੇ ਖਹਿਰਾ ਸਮੱਰਥਕਾਂ ਨੂੰ ਭੁਲੱਥ 'ਚ ਦਾਖ਼ਲ ਹੋਣ ਤੋਂ ਰੋਕਿਆ।
ਇਸ ਦੌਰਾਨ ਖਹਿਰਾ ਸਮੱਰਥਕ ਪੈਦਲ ਹੀ ਧਰਨੇ ਸਥਾਨ 'ਤੇ ਪੁੱਜੇ। ਇਸ ਸਭ ਦੇ ਵਿਚਾਲੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਪੁਲਿਸ ਨਾਲ ਤਿੱਖੀ ਬਹਿਸ ਬਾਜ਼ੀ ਵੀ ਹੋਈ। ਉਪਰੰਤ ਵਿਧਾਇਕ ਖਹਿਰਾ ਸਾਥੀਆਂ ਸਣੇ ਧਰਨੇ ਵਾਲੀ ਜਗ੍ਹਾ 'ਤੇ ਪੁੱਜੇ ਤੇ ਧਰਨਾ ਲਾਇਆ। ਉਧਰ ਪੁਲਿਸ ਨੇ ਰਾਣਾ ਦੇ ਸਮੱਰਥਕਾਂ ਨੂੰ ਸ਼ਾਂਤ ਕਰਾਇਆ ਮਾਹੌਲ ਸ਼ਾਂਤ ਹੁੰਦਾ ਦਿਖਾਈ ਦਿੱਤਾ ।