ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਅੱਜ ਫੁੱਲ ਚੁਗਣ ਦੀ ਰਸਮ ਨੂੰ ਅਦਾ ਕੀਤੀ ਗਈ। ਇਸ ਰਸਮ ਨੂੰ ਬਾਦਲ ਪਰਿਵਾਰ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਨਿਭਾਈ ਗਈ। ਇਸ ਦੌਰਾਨ ਪਰਿਵਾਰ ’ਚ ਮਾਹੌਲ ਕਾਫੀ ਗਮਗੀਨ ਬਣਿਆ ਹੋਇਆ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਅੰਗੀਠਾ ਸੰਭਾਲਣ ਦੀ ਰਸਮ ਕੀਤੀ ਗਈ। ਨਾਲ ਹੀ ਮੌਕੇ ’ਤੇ ਮੌਜੂਦ ਲੋਕਾਂ ਨੇ ਫੁੱਲਾਂ ਦੇ ਅੰਤਿਮ ਦਰਸ਼ਨ ਵੀ ਕੀਤੇ। ਦੱਸ ਦਈਏ ਕਿ ਭੋਗ ਤੋਂ ਬਾਅਦ ਅਸਥੀਆਂ ਨੂੰ ਜਲ ਪ੍ਰਵਾਹ ਕੀਤਾ ਜਾਵੇਗਾ।
ਮਿਲੀ ਜਾਣਕਾਰੀ ਮੁਤਾਬਿਕ 4 ਮਈ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਹੋਵੇਗੀ। ਫਿਲਹਾਲ ਥੋੜੀ ਦੇਰ ’ਚ ਪਰਿਵਾਰ ਅੰਤਿਮ ਅਰਦਾਸ ਦੇ ਲਈ ਸਥਾਨ ਤੈਅ ਕਰੇਗਾ। ਦੱਸ ਦਈਏ ਕਿ ਉਨ੍ਹਾਂ ਦਾ ਬੀਤੇ ਦਿਨ ਰਾਜਕੀ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ ਕੀਤਾ ਗਿਆ ਸੀ। ਹਜ਼ਾਰਾਂ ਦੀ ਗਿਣਤੀ ’ਚ ਲੋਕਾਂ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਸੀ। ਇਸ ਦੌਰਾਨ ਕਈ ਸਿਆਸੀ ਸ਼ਖਸਿਅਤਾਂ ਵੀ ਸ਼ਾਮਲ ਹੋਈਆਂ।