ਪੇਪਰ ਦੇਣ ਆਈ MLA ਦੀ ਪਤਨੀ ਹੋਈ ਖੱਜਲ!

Tags

ਸੁਖਪਾਲ ਖਹਿਰਾ ਵਲੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਉਤੇ ਸਵਾਲ ਚੁੱਕਦਿਆਂ ਕਿਹਾ ਕੇ ਉਹ ਬਾਰ੍ਹਵੀਂ ਜਮਾਤ ਦੇ ਪੇਪਰ ਦਵਾ ਰਿਹਾ ਕਿਸੇ ਹੋਰ ਕੋਲੋ,,,ਜਵਾਬ 'ਚ ਵਿਧਾਇਕ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਮੈਂ ਤਾਂ ਕੀਤੀ ਹੈ ਬਾਰਵੀਂ ਜਮਾਤ। ਦੂਜੇ ਪਾਸੇ ਸਹਾਇਕ ਸੁਪ੍ਰੀਡੈਂਟ ਨੇ ਦੱਸਿਆ ਅਮਨਸ਼ੇਰ ਸਿੰਘ ਨਾਮ ਦੀ ਲੰਬੇ ਸਮੇਂ ਤੋਂ ਗੈਰਹਾਜ਼ਰੀ ਚੱਲ ਰਹੀ ਹੈ। ਮਾਮਲਾ ਉਸ ਵੇਲੇ ਗਰਮਾ ਗਿਆ ਜਦ ਕਾਂਗਰਸੀ ਵਿਧਾਇਕ ਬਾਬਾ ਬਕਾਲਾ ਸਥਿਤ ਮਾਤਾ ਗੰਗਾ ਸੀਨੀਅਰ ਸੈਕੰਡਰੀ ਸਕੂਲ ਪੁਹੰਚਦੇ ਹਨ ਅਤੇ ਆਪਣੇ ਸੋਸ਼ਲ ਮੀਡੀਆ ਪੇਜ ਉਤੇ ਆਪ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਉਤੇ ਸਵਾਲ ਚੁਕਦੇ ਹਨ ਕਿ ਉਹ ਅਤੇ ਉਸਦੀ ਪਤਨੀ ਬਾਰ੍ਹਵੀਂ ਜਮਾਤ ਦੇ ਪੇਪਰ ਦੇ ਰਹੇ ਹਨ ਪਰ

ਸ਼ੈਰੀ ਕਲਸੀ ਖੁਦ ਚੰਡੀਗੜ੍ਹ ਹੈ ਅਤੇ ਆਪਣੀ ਜਗ੍ਹਾ ਉਤੇ ਕਿਸੇ ਹੋਰ ਕੋਲੋ ਪੇਪਰ ਕਰਵਾ ਰਿਹਾ ਹੈ ਉਸਦੇ ਬਾਅਦ ਵਿਧਾਇਕ ਵਲੋਂ ਵੀ ਸੋਸ਼ਲ ਮੀਡੀਆ ਉਤੇ ਜਾਣਕਾਰੀ ਸਾਂਝੀ ਕੀਤੀ ਗਈ ਕਿ ਮੈਂ ਤਾਂ ਪਹਿਲਾਂ ਹੀ ਬਾਰਾਂ ਜਮਾਤਾਂ ਕੀਤੀਆਂ ਹੋਈਆਂ ਹਨ | ਉਥੇ ਹੀ ਪੇਪਰ ਦੇਣ ਆਈ ਵਿਧਾਇਕ ਦੀ ਘਰਵਾਲੀ ਨੇ ਕਿਹਾ ਮੈਂ ਪੇਪਰ ਖੁਦ ਦੇ ਰਹੀ ਹਾਂ ਪੜ੍ਹਾਈ ਦੀ ਕੋਈ ਉਮਰ ਨਹੀਂ ਹੁੰਦੀ ਪਰ ਅਜਿਹੀ ਰਾਜਨੀਤੀ ਵੀ ਚੰਗੀ ਨਹੀਂ ਹੁੰਦੀ ਜਿਸ ਤਰੀਕੇ ਨਾਲ ਅੱਜ ਸੁਖਪਾਲ ਖਹਿਰੇ ਵਲੋਂ ਸਕੂਲ ਵਿੱਚ ਆਕੇ ਪੇਪਰ ਦੇ ਰਹੇ ਬੱਚਿਆਂ ਵਿੱਚ ਦਹਿਸ਼ਤ ਭਰਿਆ ਮੌਹਾਲ ਬਣਾਇਆ। ਉਹਨਾਂ ਕਿਹਾ ਪਹਿਲਾਂ ਸਾਰੇ ਪੇਪਰ ਬੁਹਤ ਵਧੀਆ ਹੋਏ ਸਨ ਪਰ ਅੱਜ ਜਿਸ ਤਰਾਂ ਦਾ ਸਕੂਲ ਵਿਚ ਮਾਹੌਲ ਬਣ ਗਿਆ ਸੀ ਮੇਰਾ ਵੀ ਖੁਦ ਦਾ ਪੇਪਰ ਸਹੀ ਨਹੀਂ ਹੋਇਆ।