CM ਭਗਵੰਤ ਮਾਨ ਨੇ ਰਗੜਤਾ ਮਨਪ੍ਰੀਤ ਬਾਦਲ - MLA ਵੀ ਹੱਸਣ ਲੱਗੇ

Tags

ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ’ਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਬਿਨਾਂ ਨਾਮ ਲਏ ਤਿੱਖੇ ਹਮਲੇ ਕੀਤੇ। ਪਿਛਲੀ ਸਰਕਾਰ ਦੇ ਸਾਬਕਾ ਵਿੱਤ ਮੰਤਰੀ ਉਤੇ ਤਨਜ਼ ਕੱਸਦੇ ਹੋਏ ਭਗਵੰਤ ਮਾਨ ਨੇ ਕਿਹਾ, “ਇਸ ਤੋਂ ਪਹਿਲਾਂ ਬਜਟ ਦੀ ਭਾਸ਼ਾ ਸਾਦੀ ਨਹੀਂ ਸੀ ਹੁੰਦੀ ਸਗੋਂ ਸ਼ੇਅਰੋ-ਸ਼ਾਇਰੀ ਨਾਲ ਦੂਜੇ ਮੁਲਕਾਂ ਦਾ ਹਵਾਲਾ ਦੇ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਸੀ। ਅਕਾਲੀ ਅਤੇ ਕਾਂਗਰਸ ਦੀਆਂ ਸਰਕਾਰਾਂ ਵਿਚ ਡੈਪੂਟੇਸ਼ਨ ਉਤੇ ਇਕੋ ਵਿੱਤ ਮੰਤਰੀ 9 ਸਾਲ ਬਜਟ ਪੇਸ਼ ਕਰਦਾ ਰਿਹਾ ਹੈ ਅਤੇ ਪੰਜਾਬ ਨੂੰ ਤਬਾਹੀ ਦੇ ਕੰਢੇ ਲਿਆ ਖੜ੍ਹਾ ਕੀਤਾ। ਇਹ ਕਿੰਨੀ ਹਾਸੋਹੀਣੀ ਗੱਲ ਹੈ ਕਿ ਗਿਰਗਿਟ ਵਾਂਗ ਪਾਰਟੀਆਂ ਬਦਲਣ ਵਾਲੇ ਸਾਬਕਾ ਵਿੱਤ ਮੰਤਰੀ ਹੁਣ ਸਾਨੂੰ ਬਜਟ ਬਾਰੇ ਨਸੀਹਤਾਂ ਦੇ ਰਹੇ ਹਨ।”

ਮਾਨ ਨੇ ਕਿਹਾ, ‘‘ਅਸੀਂ ਤਾਂ ਮਿਰਜ਼ਾ ਗ਼ਾਲਿਬ ਦੇ ਬੀਜੇ ਹੋਏ ਕੰਡੇ ਚੁਗ ਰਹੇ ਹਾਂ।’ ਉਨ੍ਹਾਂ ਕਿਹਾ ਕਿ ਹਰਪਾਲ ਚੀਮਾ ਨੇ ਆਮ ਭਾਸ਼ਾ ’ਚ ਗੱਲ ਕੀਤੀ, ਜਦੋਂਕਿ ਪਹਿਲਾਂ ਤਾਂ ਬਜਟ ਮੌਕੇ ਅਲਾਮਾ ਇਕਬਾਲ, ਮਿਰਜ਼ਾ ਗ਼ਾਲਿਬ, ਇਜ਼ਰਾਈਲ ਤੇ ਗਾਜ਼ਾ ਪੱਟੀ ਦੀਆਂ ਗੱਲਾਂ ਹੁੰਦੀਆਂ ਸਨ, ਕਿੰਨੀਆਂ ਪਾਰਟੀਆਂ ਬਦਲ ਲਈਆਂ ਪਰ ਸ਼ੇਅਰ ਅੱਜ ਵੀ ਉਹੀ ਨੇ। ਭਗਵੰਤ ਮਾਨ ਨੇ ਵਿਰੋਧੀ ਬੈਂਚਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਉਸ ਨੂੰ ਬਜਟ ਲਈ ਡੈਪੂਟੇਸ਼ਨ ’ਤੇ ਲਿਆਂਦਾ ਸੀ, ਹੁਣ ਮਿਹਣੇ ਕਾਂਗਰਸ ਨੂੰ ਸੁਣਨੇ ਪੈ ਰਹੇ ਨੇ। ਨਾਲ ਹੀ ਕਿਹਾ ਕਿ ਵੜਿੰਗ ਨੇ ਬਥੇਰਾ ਉਦੋਂ ਕਿਹਾ ਸੀ ਤੇ ਰੰਧਾਵੇ ਨੇ ਉਸ ਦੇ ਗੈਰ ਟਕਸਾਲੀ ਹੋਣ ਦਾ ਵੀ ਰੌਲਾ ਪਾਇਆ।