ਮਾਂ ਨੇ ਮੋਬਾਈਲ ਫੋਨ ਬੰਦ ਕਰਕੇ ਸੌਣ ਲਈ ਕਿਹਾ ਤਾਂ, ਪੁੱਤ ਨੇ ਕਰ ਦਿੱਤਾ ਦੁਖਦ ਕੰਮ

Tags

ਪੰਜਾਬ ਦੇ ਜਿਲ੍ਹਾ ਪਟਿਆਲਾ ਵਿਚ ਇਕ ਦਰਦ ਭਰਿਆ ਸਮਾਚਾਰ ਸਾਹਮਣੇ ਆਇਆ ਹੈ। ਇੱਥੋਂ ਦੇ ਤ੍ਰਿਪੜੀ ਥਾਣੇ ਅੰਦਰ ਪੈਂਦੇ ਇਲਾਕੇ ਵਿੱਚ ਮੋਬਾਈਲ ਚਲਾਉਣ ਤੋਂ ਰੋਕਣ ਉਤੇ ਬੇਟੇ ਨੇ ਮਾਂ ਨੂੰ ਕੁਟਣ ਪਿਛੋਂ ਪਹਿਲੀ ਮੰਜ਼ਿਲ ਤੋਂ ਧੱਕਾ ਦੇ ਦਿੱਤਾ। ਇਸ ਕਾਰਨ ਮਹਿਲਾ ਦੀ ਮੌ-ਤ ਹੋ ਗਈ। ਪੁਲਿਸ ਨੇ ਇਸ ਮਾਮਲੇ ਵਿਚ ਦੋਸ਼ੀ ਪੁੱਤ ਦੇ ਖਿਲਾਫ ਇਰਾਦਾ ਕ-ਤ-ਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦੇ ਦੱਸਣ ਮੁਤਾਬਕ ਦੋਸ਼ੀ ਦਿਮਾਗੀ ਤੌਰ ਉਤੇ ਪ੍ਰੇਸ਼ਾਨ ਹੈ। ਰਾਜਨ ਬਹਿਲ ਵਾਸੀ ਤ੍ਰਿਪੜੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਮਾਂ ਰੇਖਾ ਰਾਣੀ ਉਮਰ 52 ਸਾਲ ਆਪਣੇ ਛੋਟੇ ਪੁੱਤ ਗੋਬਿੰਦ ਬਹਿਲ ਦੇ ਨਾਲ ਆਨੰਦ ਨਗਰ -ਏ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਸੀ।

ਮੰਗਲਵਾਰ ਨੂੰ ਸਵੇਰੇ ਤਿੰਨ ਵਜੇ ਉਸ ਨੂੰ ਉਸ ਦੀ ਮਾਂ ਦੇ ਨਾਲ ਵਾਲੇ ਮਕਾਨ ਵਿੱਚ ਰਹਿੰਦੇ ਕਿਰਾਏਦਾਰ ਤੋਂ ਸੂਚਨਾ ਮਿਲੀ ਕਿ ਉਸ ਦਾ ਮਾਨ-ਸਿਕ ਤੌਰ ਤੇ ਪ੍ਰੇ-ਸ਼ਾਨ ਭਰਾ ਗੋਬਿੰਦ ਬਹਿਲ ਆਪਣੀ ਮਾਂ ਨਾਲ ਝਗੜਾ ਕਰ ਰਿਹਾ ਹੈ। ਉਸ ਨੇ ਝਗੜੇ ਦੌਰਾਨ ਮਾਂ ਨੂੰ ਪਹਿਲੀ ਮੰਜ਼ਿਲ ਤੋਂ ਧੱਕਾ ਦੇ ਹੇਠਾਂ ਸੁੱਟ ਦਿੱਤਾ ਹੈ। ਜਿਸ ਕਾਰਨ ਮਾਂ ਦੇ ਸਿਰ ਤੇ ਗੰਭੀਰ ਸੱਟ ਲੱਗ ਗਈ ਹੈ। ਮੌਕੇ ਉਤੇ ਪਹੁੰਚ ਕੇ ਰਾਜਨ ਬਹਿਲ ਆਪਣੀ ਮਾਂ ਨੂੰ ਤੁਰੰਤ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਲੈ ਕੇ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।


ਇਸ ਮਾਮਲੇ ਬਾਰੇ ਰਾਜਨ ਬਹਿਲ ਦੇ ਦੱਸਣ ਅਨੁਸਾਰ ਮਾਂ ਨੇ ਉਸ ਦੇ ਭਰਾ ਨੂੰ ਆਪਣਾ ਮੋਬਾਈਲ ਫੋਨ ਬੰਦ ਕਰਕੇ ਸੌਣ ਦੇ ਲਈ ਕਿਹਾ ਸੀ। ਇਸ ਕਾਰਨ ਭਰਾ ਗੁੱਸੇ ਵਿਚ ਆ ਗਿਆ। ਪਹਿਲਾਂ ਤਾਂ ਉਸ ਨੇ ਮਾਂ ਨੂੰ ਕੁਟਿਆ ਅਤੇ ਫਿਰ ਉਸ ਨੂੰ ਪਹਿਲੀ ਮੰਜ਼ਿਲ ਤੋਂ ਹੇਠਾਂ ਧੱਕਾ ਦੇ ਦਿੱਤਾ। ਉਸ ਨੇ ਦੱਸਿਆ ਕਿ ਸਾਲ 2017 ਤੋਂ ਉਸ ਦਾ ਭਰਾ ਡਿਪ੍ਰੈਸ਼ਨ ਵਿੱਚ ਹੈ ਅਤੇ ਉਸ ਦਾ ਇਲਾਜ ਵੀ ਚੱਲ ਰਿਹਾ ਹੈ।