ਲਿਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਇੱਕ ਵਿਦਿਆਰਥੀ ਦੇ ਕਤਲ ਦੇ ਮਾਮਲੇ ਨੂੰ 24 ਘੰਟਿਆਂ ਵਿੱਚ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਦੇ ਪਿੱਛੇ ਦਾ ਕਾਰਨ ਵੀ ਬਹੁਤ ਮਾਮੂਲੀ ਹੈ ਅਤੇ ਉਹ ਹੈ PG ਦੇ ਬਿਜਲੀ ਬਿੱਲ ਦਾ ਭੁਗਤਾਨ ਨਾ ਕਰਨਾ। ਐਸ.ਐਸ.ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਨਵਜੋਤ ਅਤੇ ਉਸ ਦੇ ਸਾਥੀ ਗੁਰਵਿੰਦਰ ਦਾ ਕਥਿਤ ਦੋਸ਼ੀ ਮੋਹਿਤ ਕੰਬੋਜ ਨਾਲ ਕਿਰਾਏ ਦੇ ਮਕਾਨ ਦੇ ਬਿਜਲੀ ਬਿੱਲ ਨੂੰ ਲੈ ਕੇ ਰੌਲਾ ਸੀ ਅਤੇ ਇਸ ਗੱਲ ਨੂੰ ਲੈ ਕੇ ਉਨ੍ਹਾਂ ਦਾ ਝਗੜਾ ਹੋ ਗਿਆ। ਇਸ ਵਿੱਚ ਨਵਜੋਤ ਦੀ ਮੌਤ ਹੋ ਗਈ ਸੀ, ਸਾਰੇ ਮੁਲਜ਼ਮ ਵਿਦਿਆਰਥੀ ਹਨ, ਜਿਨ੍ਹਾਂ ਦਾ ਕੋਈ ਪਿਛਲਾ ਅਪਰਾਧੀ ਰਿਕਾਰਡ ਨਹੀਂ ਹੈ।
ਪਤਾ ਲੱਗਾ ਹੈ ਕਿ ਅੱਜ ਹੀ ਵਿਦਿਆਰਥੀਆਂ ਵਿਚਾਲੇ ਕੋਈ ਤਕਰਾਰ ਹੋਈ ਸੀ ਜੋ ਬਾਅਦ ਵਿੱਚ ਭਿਆਨਕ ਰੂਪ ਧਾਰ ਗਈ ਅਤੇ ਨਵਜੋਤ ਸਿੰਘ ਨੂੰ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਯੂਨੀਵਰਸਿਟੀ ਕਾਲਜ ਆਫ਼ ਇੰਜੀਨੀਅਰਿੰਗ ਦੇ ਬਾਹਰ ਵਾਪਰੀ। ਐੱਸ.ਐੱਸ.ਪੀ. ਨੇ ਇਹ ਵੀ ਦੱਸਿਆ ਕਿ ਹਮਲਾਵਰਾਂ ਦੀ ਪਛਾਣ ਹੋ ਗਈ ਹੈ ਅਤੇ ਉਹ ਛੇਤੀ ਹੀ ਗ੍ਰਿਫ਼ਤਾਰ ਕਰ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਹਮਲਾਵਰ ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ ਦੇ ਰਹਿਣ ਵਾਲੇ ਹਨ। ਨਵਜੋਤ ਦੇ ਪਰਿਵਾਰ ਅਤੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਪਰਿਵਾਰ ਦੇ ਦੋ ਹੀ ਬੱਚੇ ਸਨ। ਇਕ ਨਵਜੋਤ ਅਤੇ ਦੂਜੀ ਉਸਦੀ ਭੈਣ।