ਸੜਕ ਹਾਦਸੇ ਵਿਚ ਮਾਰੇ ਗਏ ਪੰਜਾਬੀ ਫ਼ਿਲਮ ਅਦਾਕਾਰ ਦੀਪ ਸਿੱਧੂ ਦੀ ਮਹਿਲਾ ਮਿੱਤਰ ਰੀਨਾ ਰਾਏ ਨੇ ਨਾਲ ਖਾਸ ਗੱਲਬਾਤ ਕਰਦਿਆਂ ਅਹਿਮ ਖੁਲਾਸੇ ਕੀਤਾ ਹਨ। ਹਾਦਸੇ ਤੋਂ ਪਹਿਲਾਂ ਅਤੇ ਬਾਅਦ ਕੀ ਹੋਇਆ ਸੀ, ਇਸ ਬਾਰੇ ਰੀਨਾ ਰਾਏ ਨੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਹੈ। ਉਸ ਨੇ ਦੱਸਿਆ ਸੀ ਕਿ ਹਾਦਸੇ ਤੋਂ ਪਹਿਲਾਂ ਉਹ ਸੌਂ ਗਈ ਸੀ। ਅਚਾਨਕ ਝਟਕਾ ਲੱਗਾ ਤੇ ਉਹ ਸੀਟ ਤੋਂ ਅੱਗੇ ਹੇਠਾਂ ਡਿੱਗ ਗਈ ਸੀ। ਮੈਂ ਸੀਟ ਬੈਲਟ ਨਹੀਂ ਲਾਈ ਸੀ। ਹਾਦਸੇ ਤੋਂ ਬਾਅਦ ਉਹ ਦੀਪ ਕੋਲ ਗਈ ਸੀ, ਜੋ ਹੋਸ਼ ਵਿਚ ਸੀ। ਉਸ ਦੇ ਆਖਰੀ ਸ਼ਬਦ ਸੀ 'ਓ ਸ਼ਿੱਟ' ( Oh Shit)। ਇਸ ਤੋਂ ਬਾਅਦ ਉਹ ਬੇਸੁੱਧ ਪਿਆ ਹੋਇਆ ਸੀ। ਉਸ ਨੇ ਦੀਪ ਨੂੰ ਹਿਲਾਇਆ ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ।
ਉਸ ਦੇ ਮੂੰਹ ਵਿਚੋਂ ਖੂਨ ਨਿਕਲ ਰਿਹਾ ਸੀ। ਉਸ ਨੇ ਦੀਪ ਦੇ ਭਰਾ ਨੂੰ ਫੋਨ ਕਰਕੇ ਦੱਸਿਆ ਸੀ ਤੇ ਹਾਦਸੇ ਵਾਲੀ ਜਗ੍ਹਾ ਦੀ ਜਾਣਕਾਰੀ ਦਿੱਤੀ ਸੀ। ਉਸ ਨੇ ਕਿਹਾ ਕਿ ਅੰਮ੍ਰਿਤਪਾਲ ਨਾਲ ਉਸ ਦੀ ਅਕਸਰ ਗੱਲਬਾਤ ਹੁੰਦੀ ਸੀ। ਦੀਪ ਦੀ ਮੌਤ ਤੋਂ ਬਾਅਦ ਵੀ ਅੰਮ੍ਰਿਤਪਾਲ ਨਾਲ ਗੱਲ ਹੁੰਦੀ ਰਹੀ। ਜਦੋਂ ਉਸ ਨੂੰ ਸਵਾਲ ਕੀਤਾ ਕਿ ਦੀਪ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾ ਰਿਹਾ ਹੈ, ਤਾਂ ਉਸ ਨੇ ਆਖਿਆ ਕਿ ਅਜਿਹਾ ਨਹੀਂ ਹੈ। ਉਹ ਸ਼ਹੀਦ ਨਹੀਂ ਸੀ।