ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਤੀਜੇ ਦਿਨ ਵੀ ਕਾਰਵਾਈ ਜਾਰੀ ਹੈ। ਇਕ ਤੋਂ ਬਾਅਦ ਇਕ 'ਆਪ' ਵਿਧਾਇਕ ਆਪਣੇ ਹਲਕਿਆਂ ਦੀਆਂ ਸਮੱਸਿਆਵਾਂ ਦੱਸ ਰਹੇ ਹਨ ਅਤੇ ਉਨ੍ਹਾਂ ਦੇ ਹੱਲ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ ਸਬੰਧਤ ਮੰਤਰੀ ਵਿਧਾਇਕਾਂ ਦੀਆਂ ਮੁਸ਼ਕਲਾਂ ਦੇ ਸਬੰਧ ਵਿੱਚ ਆ ਰਹੀਆਂ ਕਾਨੂੰਨੀ ਰੁਕਾਵਟਾਂ ਅਤੇ ਜਲਦੀ ਹੱਲ ਅਤੇ ਯੋਜਨਾਵਾਂ ਬਾਰੇ ਦੱਸ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਬੱਬਰ ਸ਼ੇਰ ਕਹਿਣ ਵਾਲੇ ਕਾਂਗਰਸੀਆਂ 'ਤੇ ਮੀਤ ਹੇਅਰ ਨੇ ਵਰ੍ਹਦਿਆਂ ਕਿਹਾ ਕਿ ਬੱਬਰ ਸ਼ੇਰ ਆਪਣੇ ਪੰਜ ਸਾਲਾਂ ਵਿਚ ਪੰਜ ਵਾਰ ਵੀ ਪੰਜਾਬ ਨਹੀਂ ਗਿਆ।
ਮੈਨੂੰ ਨਹੀਂ ਲੱਗਦੇ ਉਨ੍ਹਾਂ ਨੇ ਪੰਜ ਕੰਮ ਵੀ ਪੰਜ ਸਾਲਾਂ ਵਿਚ ਕੀਤੇ ਹੋਣਗੇ। ਇੱਧਰ ਸਾਡੇ ਮੁੱਖ ਮੰਤਰੀ ਇਕ ਦਿਨ ਵਿਚ ਪੰਜ-ਪੰਜ ਵਾਰ ਜਾਂਦੇ ਹਨ। ਇੰਨਾ ਕਹਿਣ ਤੇ ਵਿਧਾਨ ਸਭਾ ਵਿਚ ਹੰਗਾਮਾਂ ਸ਼ੁਰੂ ਹੋ ਗਿਆ। ਮੀਤ ਹੇਅਰ ਨੇ ਕਿਹਾ ਕਿ ਅਸੀਂ ਸੀਐੱਮ ਦੀ ਤਾਰੀਫ਼ ਤਾਂ ਕਰਦੇ ਹਨ ਕਿ ਜੋ ਕੰਮ ਸਰਕਾਰਾਂ ਜਾਣ ਲੱਗੇ ਲੈਂਦੀਆਂ ਹਨ ਉਹ ਸੀਐੱਮ ਭਗਵੰਤ ਮਾਨ ਨੇ ਆਉਣ ਲੱਗਿਆਂ 6 ਮਹੀਨਿਆਂ ਵਿਚ ਕੀਤੇ ਹਨ। ਮੀਤ ਹੇਅਰ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪਿਛਲੇ ਥੋੜ੍ਹੇ ਅਰਸੇ ਵਿੱਚ 26000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਹਨ।
ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਉੱਥੇ ਲੋਕਾਂ ਨੂੰ ਬਿਹਤਰ ਨਾਗਰਿਕਾਂ ਸੇਵਾਵਾਂ ਮਿਲਣ ਲੱਗੀਆਂ। ਉਨ੍ਹਾਂ ਨਾਲ ਹੀ ਨਵੇਂ ਭਰਤੀ ਸਰਕਾਰੀ ਕਰਮਚਾਰੀਆਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਆਮ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਭਰਤੀ ਕੀਤੇ ਗਏ ਹਨ, ਇਸ ਲਈ ਬਦਲੀਆਂ ਕਰਵਾਉਣ ਲਈ ਸਿਫ਼ਾਰਸ਼ਾਂ ਨਾ ਕਰਨ। ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਰੁਝਾਨ ਹੈ ਕਿਉਂਕਿ ਸੂਬੇ ਦੇ ਹਰ ਖੇਤਰ, ਜ਼ਿਲੇ ਨੂੰ ਸਰਕਾਰੀ ਸੇਵਾਵਾਂ ਦੀ ਲੋੜ ਹੈ। ਚਾਹੇ ਉਹ ਸਰਹੱਦੀ ਖੇਤਰ ਹੋਵੇ ਜਾਂ ਪਿਛੜਿਆ ਖੇਤਰ ਹੈ।