ਪੰਜਾਬ ਵਿੱਚ ਬੱਸਾਂ ਚੱਲਣ ਨੂੰ ਲੈ ਕੇ ਆਈ ਵੱਡੀ ਖਬਰ

Tags

ਪੰਜਾਬ 'ਚ' 'ਵਾਰਿਸ ਪੰਜਾਬ ਦੇ' ਜੱਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ। ਪੰਜਾਬ ਪੁਲਸ ਵੱਲੋਂ ਜਾਰੀ ਰੈੱਡ ਅਲਰਟ ਦੇ ਬਾਵਜੂਦ ਟਰਾਂਸਪੋਰਟ ਵਿਭਾਗ ਵੱਲੋਂ ਪੰਜਾਬ ਰੋਡਵੇਜ਼/ਪਨਬੱਸ ਪੀ. ਆਰ. ਟੀ. ਸੀ. ਦੀਆਂ ਬੱਸਾਂ ਪੰਜਾਬ ਭਰ 'ਚ ਚਲ ਰਹੀਆਂ ਹਨ। ਹਾਲਾਂਕਿ ਪੰਜਾਬ ਦੇ ਮਾਹੌਲ ਨੂੰ ਦੇਖਦੇ ਹੋਏ ਬੱਸਾਂ ਬੰਦ ਦੀਆ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੈ ਪਰ ਡਾਇਰੈਕਟਰ ਟਰਾਂਸਪੋਰਟ ਵੱਲੋਂ ਕਿਸੇ ਵੀ ਬੱਸ ਨੂੰ ਰੋਕਣ ਦਾ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ। ਬੱਸਾਂ ਆਪਣੀ ਮੰਜ਼ਿਲ ਵੱਲ ਸੁਚਾਰੂ ਢੰਗ ਨਾਲ ਚੱਲ ਰਹੀਆਂ ਹਨ। ਦੱਸ ਦੇਈਏ ਕਿ ਪੰਜਾਬ ਦੇ ਮੌਜੂਦਾ ਮਾਹੌਲ ਕਾਰਨ ਆਮ ਲੋਕਾਂ 'ਚ ਵੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।



ਇਸ ਕਾਰਨ ਰੋਡਵੇਜ਼ ਦੇ ਦਫ਼ਤਰਾਂ 'ਚ ਬੱਸਾਂ ਦੇ ਚੱਲਣ ਬਾਰੇ ਪੁੱਛ-ਪੜਤਾਲ ਕਰਨ ਵਾਲੇ ਫੋਨਾਂ ਦੀ ਘੰਟੀ ਵੱਧਦੀ ਜਾ ਰਹੀ ਹੈ। ਜਦੋਂ ਫੋਨ 'ਤੇ ਸਵਾਰੀ ਬੱਸਾਂ ਚਲਾਉਣ ਬਾਰੇ ਪੁੱਛਿਆ ਜਾਂਦਾ ਹੈ ਤਾਂ ਮੁਲਾਜ਼ਮਾਂ ਦਾ ਜਵਾਬ ਹੁੰਦਾ ਹੈ ਕਿ ਬੱਸ ਅੱਡੇ ਅਤੇ ਹੋਰ ਸ਼ਹਿਰਾਂ ਤੋਂ ਪਹਿਲਾਂ ਵਾਂਗ ਹੀ ਬੱਸਾਂ ਚੱਲ ਰਹੀਆਂ ਹਨ। ਉੱਥੇ ਹੀ ਅਫ਼ਵਾਹਾਂ ਕਾਰਨ ਬੱਸ ਅੱਡੇ 'ਤੇ ਸਵਾਰੀਆਂ ਘੱਟ ਹੀ ਦਿਖਾਈ ਦੇ ਰਹੀਆਂ ਹਨ, ਜਿਸ ਕਾਰਨ ਵਿਭਾਗ ਦਾ ਮਾਲੀਆ ਵੀ ਪ੍ਰਭਾਵਿਤ ਹੋ ਰਿਹਾ ਹੈ।