ਇਹ ਮੰਦਭਾਗੀ ਖਬਰ ਹਰਿਆਣਾ ਦੇ ਫਰੀਦਾਬਾਦ ਤੋਂ ਪ੍ਰਾਪਤ ਹੋਈ ਹੈ। ਫਰੀਦਾਬਾਦ ਦੇ ਪਾਲੀ ਰੋਡ ਉਤੇ ਬੀਤੀ ਰਾਤ ਇੱਕ ਦੁਖਦ ਹਾਦਸਾ ਵਾਪਰ ਗਿਆ। ਜਿਸ ਵਿੱਚ 6 ਨੌਜਵਾਨਾਂ ਦੀ ਮੌ-ਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਆਪਣੇ ਦੋਸਤ ਦਾ ਜਨਮ ਦਿਨ ਮਨਾਉਣ ਲਈ ਗਏ ਸਨ। ਪਿੰਡ ਪਾਲੀ ਨੇੜੇ ਉਨ੍ਹਾਂ ਦੀ ਕਾਰ ਇੱਕ ਡੰਪਰ ਨਾਲ ਟਕਰਾ ਗਈ। ਆਹਮੋ ਸਾਹਮਣੇ ਹੋਈ ਇਸ ਟੱਕਰ ਵਿਚ ਗੱਡੀ ਦੇ ਪਰ-ਖੱਚੇ ਉਡ ਗਏ। ਕਾਫੀ ਜੱਦੋਜਹਿਦ ਤੋਂ ਬਾਅਦ ਮੌਕੇ ਉਤੇ ਪਹੁੰਚੇ ਲੋਕਾਂ ਨੇ ਸਾਰੇ ਨੌਜਵਾਨਾਂ ਨੂੰ ਕਾਰ ਚੋਂ ਬਾਹਰ ਕੱਢ ਕੇ ਹਸਪਤਾਲ ਵਿਚ ਪਹੁੰਚਦੇ ਕੀਤਾ।
ਹਸਪਤਾਲ ਵਿਚ ਡਾਕਟਰਾਂ ਨੇ ਉਨ੍ਹਾਂ ਦੀ ਮੁੱਢਲੀ ਜਾਂਚ ਤੋਂ ਬਾਅਦ ਮ੍ਰਿਤਕ ਐਲਾਨ ਕਰ ਦਿੱਤਾ। ਇਨ੍ਹਾਂ ਸਾਰਿਆਂ ਦੀ ਪਹਿਚਾਣ ਜਤਿਨ ਛਾਬੜਾ, ਪੁਨੀਤ ਮੰਗਲਾ, ਸੰਦੀਪ ਵਾਡੀਆ, ਨੋਨੂ ਗੁਲਾਟੀ, ਵਿਸ਼ਾਲ ਸੇਠੀ ਅਤੇ ਸੰਦੀਪ ਨਾਮ ਵਜੋਂ ਦੱਸੀ ਜਾ ਰਹੀ ਹੈ। ਸਾਰੇ ਪਲਵਲ ਦੇ ਕੈਂਪ ਅਤੇ ਜਵਾਹਰ ਨਗਰ ਦੇ ਰਹਿਣ ਵਾਲੇ ਹਨ। ਇਸ ਸਬੰਧੀ ਮਿਲੀ ਮੁਢਲੀ ਜਾਣਕਾਰੀ ਅਨੁਸਾਰ ਹਾਦਸੇ ਵਿੱਚ ਸਰੀਰ ਛੱਡਣ ਵਾਲੇ ਸਾਰੇ ਲੋਕਾਂ ਦੀ ਉਮਰ 18 ਤੋਂ 25 ਸਾਲ ਦੇ ਵਿਚਾਲੇ ਦੱਸੀ ਜਾ ਰਹੀ ਹੈ ਅਤੇ ਇਹ ਸਾਰੇ ਨੌਜਵਾਨ ਪਲਵਲ ਦੇ ਰਹਿਣ ਵਾਲੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਸਾਰੇ ਆਪਣੇ ਦੋਸਤ ਰਿੰਕੂ ਦਾ ਜਨਮ ਦਿਨ ਮਨਾਉਣ ਲਈ ਕਾਰ ਵਿਚ ਸਵਾਰ ਹੋ ਕੇ ਰਵਾਨਾ ਹੋਏ ਸਨ।
ਇਹ ਲੋਕ ਜਨਮ ਦਿਨ ਮਨਾਉਣ ਦੇ ਲਈ ਗੁਰੂਗ੍ਰਾਮ ਜਾ ਰਹੇ ਸਨ। ਪਰ ਜਿਸ ਨੌਜਵਾਨ ਦਾ ਜਨਮ ਦਿਨ ਸੀ, ਉਹ ਘਰੋਂ ਨਾਲ ਨਹੀਂ ਗਿਆ ਸੀ। ਪਿੰਡ ਪਾਲੀ ਨੇੜੇ ਇੱਕ ਤੇਜ਼ ਰਫ਼ਤਾਰ ਡੰਪਰ ਨੇ ਉਨ੍ਹਾਂ ਦੀ ਕਾਰ ਨੂੰ ਸਾਮ੍ਹਣੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਇਨ੍ਹਾਂ ਸਾਰਿਆਂ ਦੀ ਮੌ-ਤ ਹੋ ਗਈ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਕਾਰਵਾਈ ਕਰਦੇ ਹੋਏ ਨੌਜਵਾਨ ਦੀਆਂ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਬਾਦਸ਼ਾਹ ਖਾਨ ਹਸਪਤਾਲ ਭੇਜ ਦਿੱਤਾ। ਹਾਦਸੇ ਤੋਂ ਬਾਅਦ ਪਲਵਲ ਕੈਂਪ ਰੋਡ ਜਵਾਹਰ ਨਗਰ ਵਿਚ ਸੋਗ ਦੀ ਲਹਿਰ ਛਾ ਗਈ। ਮ੍ਰਿਤਕਾਂ ਦੇ ਪਰਿਵਾਰ ਵਾਲੇ ਸੂਚਨਾ ਮਿਲਣ ਤੇ ਬਾਦਸ਼ਾਹ ਖਾਨ ਹਸਪਤਾਲ ਪਹੁੰਚ ਗਏ।