ਸਿੱਧੂ ਮੂਸੇਵਾਲੇ ਦੀ ਬਰਸੀ ਮੌਕੇ ਬਾਪੂ ਨੇ ਕੀਤੇ ਵੱਡੇ ਖੁਲਾਸੇ

Tags

ਸਿੱਧੂ ਮੂਸੇ ਵਾਲਾ ਦੀ ਅੱਜ ਪਹਿਲੀ ਬਰਸੀ ਮੌਕੇ ਪਿਤਾ ਬਲਕੌਰ ਸਿੰਘ ਤੇ ਮਾਂ ਚਰਨ ਕੌਰ ਨੇ ਆਪਣੇ ਦਿਲ ਦੇ ਜਜ਼ਬਾਤ ਹਾਜ਼ਰੀਨ ਨਾਲ ਸਾਂਝੇ ਕੀਤੇ। ਇਸ ਦੌਰਾਨ ਬਲਕੌਰ ਸਿੰਘ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਦੀ ਵੀਡੀਓ ਦੇਖ ਕੇ ਇੰਝ ਲੱਗਾ, ਜਿਵੇਂ ਉਨ੍ਹਾਂ ਦਾ ਪੁੱਤ ਦੁਬਾਰਾ ਚਲਾ ਗਿਆ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਕਿਸੇ ਹੋਰ ਦਿਨ ਫੜ ਲੈਂਦੇ। ਸਾਡੇ ਸਮਾਗਮ ਵਾਲੇ ਦਿਨ ਹੀ ਇੰਟਰਨੈੱਟ ਤੇ ਬੱਸਾਂ ਬੰਦ ਕਰ ਦਿੱਤੀਆਂ। ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਹੈ ਕਿ ਜਿਨ੍ਹਾਂ ਬੰਦਿਆਂ ਦੇ ਅਸੀਂ ਨਾਂ ਦਿੱਤੇ ਹਨ, ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇ।

ਤੁਸੀਂ ਜਾਂਚ ਕਰੋ, ਮੈਨੂੰ 100 ਫ਼ੀਸਦੀ ਤੁਹਾਡੇ ’ਤੇ ਭਰੋਸਾ ਹੈ। ਇੰਨੀ ਕਾਰਵਾਈ ਲਈ ਤੁਸੀਂ 11 ਮਹੀਨੇ ਟਪਾ ਦਿੱਤੇ। ਕੀ ਇਹੀ ਸਾਡਾ ਲੋਕਤੰਤਰ ਹੈ? ਬਲਕੌਰ ਸਿੰਘ ਨੇ ਕਿਹਾ ਕਿ ਇਨ੍ਹਾਂ ਨੇ ਸਿੱਧੂ ਦੇ ਪੈਸੇ ਖਾ ਲਏ। ਬਾਅਦ ’ਚ ਸਿੱਧੂ ਨੇ ਆਪਣਾ ਚੈਨਲ ਬਣਾਇਆ ਤੇ ਉਸ ’ਤੇ ਗੀਤ ਪਾਉਣੇ ਸ਼ੁਰੂ ਕੀਤੇ। ਉਸ ਨੇ ਚੰਡੀਗੜ੍ਹ ਛੱਡ ਕੇ ਆਪਣੇ ਪਿੰਡ ’ਚ ਰਹਿਣਾ ਪਸੰਦ ਕੀਤਾ। ਸ਼ਾਇਦ ਇਸ ਗੱਲ ਦੀ ਸਾਨੂੰ ਸਜ਼ਾ ਮਿਲੀ ਹੈ। ਉਨ੍ਹਾਂ ਸਰਕਾਰ ਨੂੰ ਬੇਨਤੀ ਕੀਤੀ ਕਿ ਜੇਲ੍ਹਾਂ ਸਾਫ ਕਰ ਦਿਓ।