ਕੈਨੇਡਾ ਦੀ ਪੁਲਿਸ ਵਿੱਚ ਕਿਵੇ ਨੌਕਰੀ ਕਰ ਸਕਦੇ ਹੋ

Tags

ਗੈਰਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ ਨੂੰ ਜਾਣ ਲਈ ਜਿਥੇ ਨੌਜਵਾਨਾਂ ਵਿਚ ਦੌੜ ਲੱਗੀ ਹੋਈ ਹੈ। ਉਥੇ ਕਾਨੂੰਨੀ ਢੰਗ ਨਾਲ ਵਿਦੇਸ਼ ਗਿਆ ਬੇਗੋਵਾਲ ਦੇ ਨੇੜਲੇ ਪਿੰਡ ਇਬਰਾਹਿਮਵਾਲ ਦਾ ਨੌਜਵਾਨ ਪ੍ਰਿਯਾਪਾਲ ਸਿੰਘ ਮੁਲਤਾਨੀ ਕੈਨੇਡਾ ਪੁਲਸ ਵਿਚ ਕਾਂਸਟੇਬਲ ਵਜੋਂ ਭਰਤੀ ਹੋਇਆ ਹੈ, ਜੋ ਕਿ ਪੰਜਾਬੀਆਂ ਖਾਸਕਰ ਹਲਕਾ ਭੁਲੱਥ ਵਾਸੀਆਂ ਲਈ ਮਾਣ ਤੇ ਖੁਸ਼ੀ ਵਾਲੀ ਗੱਲ ਹੈ। ਦੱਸਣਯੋਗ ਹੈ ਕਿ ਪ੍ਰਿਯਾਪਾਲ ਸਿੰਘ ਮੁਲਤਾਨੀ ਸਾਲ 2004 ਵਿਚ ਆਪਣੇ ਮਾਤਾ-ਪਿਤਾ ਤੇ ਭੈਣ, ਭਰਾ ਨਾਲ ਕੈਨੇਡਾ ਗਿਆ ਸੀ। ਜਿਥੇ ਜਾ ਕੇ ਉਸਨੇ ਪੜ੍ਹਾਈ ਕੀਤੀ ਤੇ ਹੁਣ 27 ਸਾਲ ਦੀ ਉਮਰ ਵਿਚ ਉਹ ਕੈਨੇਡਾ ਦੀ ਪੁਲਸ ਵਿਚ ਭਰਤੀ ਹੋ ਗਿਆ ਹੈ।

ਜਾਣਕਾਰੀ ਮੁਤਾਬਕ ਪ੍ਰਿਯਾਪਾਲ ਦੇ ਪਿਤਾ ਰਣਜੀਤ ਸਿੰਘ ਮੁਲਤਾਨੀ ਦਾ ਕਹਿਣਾ ਹੈ ਕਿ ਪ੍ਰਿਯਾਪਾਲ ਦੇ ਤਾਇਆ ਜੀ ਲਖਵਿੰਦਰ ਸਿੰਘ ਇਬਰਾਹਿਮਵਾਲ ਹੁਣ ਪੰਜਾਬ ਪੁਲਸ ਵਿਚ ਬਤੌਰ ਡੀ. ਐੱਸ. ਪੀ. ਤਾਇਨਾਤ ਹਨ, ਜਿਨ੍ਹਾਂ ਤੋਂ ਪ੍ਰੇਰਿਤ ਹੋ ਕੇ ਪ੍ਰਿਯਾਪਾਲ ਨੇ ਕੈਨੇਡਾ ਦੀ ਪੁਲਸ ਵਿਚ ਭਰਤੀ ਹੋਣ ਦਾ ਪ੍ਰਣ ਕੀਤਾ ਸੀ ਤੇ ਇਸ ਲਈ ਪ੍ਰਿਯਾਪਾਲ ਨੇ ਕੈਨੇਡਾ ਵਿਚ ਬਹੁਤ ਮਿਹਨਤ ਵੀ ਕੀਤੀ। ਪਰਿਵਾਰਕ ਮੈਂਬਰਾਂ ਨੇ ਦਸਿਆ ਕਿ ਪ੍ਰਿਯਾਪਾਲ ਕੈਨੇਡਾ ਦੀ ਰਾਇਲ ਕੈਨੇਡੀਅਨ ਮਾਊਂਨਟੇਰੀਅਨ ਪੁਲਸ ਵਿਚ ਭਰਤੀ ਹੋਇਆ ਹੈ ਤੇ ਟ੍ਰੇਨਿੰਗ ਤੋਂ ਬਾਅਦ ਉਸ ਦੀ ਤਾਇਨਾਤੀ ਕੈਨੇਡਾ ਦੇ ਸਰੀ ਇਲਾਕੇ ਵਿਚ ਕੀਤੀ ਗਈ ਹੈ।


ਉਨ੍ਹਾਂ ਦੱਸਿਆ ਕਿ ਪ੍ਰਿਯਾਪਾਲ ਨੇ ਕੈਨੇਡਾ ਦੀ ਸਾਲੇਮਾਨ ਫਰੈਸ਼ਰ ਯੂਨੀਵਰਸਿਟੀ ਤੋਂ ਆਪਣੀ ਡਿਗਰੀ ਪ੍ਰਾਪਤ ਕੀਤੀ ਸੀ। ਇਸ ਸੰਬੰਧੀ ਗੱਲਬਾਤ ਕਰਦਿਆਂ ਡੀ.ਐੱਸ.ਪੀ. ਲਖਵਿੰਦਰ ਸਿੰਘ ਇਬਰਾਹਿਮਵਾਲ ਨੇ ਖੁਸ਼ੀ ਪ੍ਰਗਟਾਉਂਦਿਆ ਕਿਹਾ ਕਿ ਮੈਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਮੇਰਾ ਭਤੀਜਾ ਜੋ ਪਿੰਡ ਇਬਰਾਹਿਮਵਾਲ ਦਾ ਜੰਮਪਲ ਹੈ, ਜਿਸਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ 'ਚੋਂ ਪ੍ਰਾਪਤ ਕੀਤੀ ਸੀ ਤੇ ਹੁਣ ਕੈਨੇਡਾ ਪੁਲਸ ਵਿਚ ਆਪਣੀ ਮਿਹਨਤ ਤੇ ਕਾਬਲੀਅਤ ਨਾਲ ਭਰਤੀ ਹੋਇਆ ਹੈ।

ਦੂਜੇ ਪਾਸੇ ਪ੍ਰਿਯਾਪਾਲ ਦੇ ਮਾਤਾ ਸੁਖਵਿੰਦਰ ਕੌਰ ਤੇ ਪਿਤਾ ਰਣਜੀਤ ਸਿੰਘ ਮੁਲਤਾਨੀ ਹੁਣ ਪੰਜਾਬ ਆਏ ਹਨ, ਜਿਨ੍ਹਾਂ ਦੇ ਬੇਟੇ ਪ੍ਰਿਯਾਪਾਲ ਦੇ ਕੈਨੇਡਾ ਪੁਲਸ 'ਚ ਭਰਤੀ ਹੋਣ 'ਤੇ ਉਨ੍ਹਾਂ ਦੇ ਘਰ ਵਧਾਈਆ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਪ੍ਰਿਯਾਪਾਲ ਦੇ ਦਾਦਾ ਸ. ਪੂਰਨ ਸਿੰਘ ਵਾਡੋਵਾਲਾ ਭਾਰਤੀ ਫੌਜ ਵਿਚ ਦੇਸ਼ ਦੀ ਸੇਵਾ ਕਰਦੇ ਹੋਏ ਸਾਲ 1971 ਵਿਚ ਸ਼ਹੀਦ ਹੋ ਗਏ ਸਨ।