ਅਮ੍ਰਿਤਪਾਲ ਸਿੰਘ ਨੂੰ ਗੱਡੀ ਦੇਣ ਵਾਲਾ ਸਿੰਘ ਆਇਆ ਸਾਹਮਣੇ ਸੁਣਿਓ ਕਿਓਂ ਦਿੱਤੀ ਕਰੋੜਾਂ ਵਾਲੀ ਗੱਡੀ !

Tags

ਅਮ੍ਰਿਤਪਾਲ ਸਿੰਘ ਪੰਜਾਬ ਵਿੱਚ ਲਗਾਤਾਰ ਯਾਤਰਾ ਕਰਦੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਉਹ ਪੰਜਾਬ ਦੇ ਲੋਕਾਂ ਨੂੰ ਨਸ਼ੇ ਛੱਡਣ ਤੇ ਅਮ੍ਰਿੰਤ ਛਕਣ ਲਈ ਪ੍ਰੇਰਿਤ ਕਰਦੇ ਹਨ। ਪੰਜਾਬ ਵਿੱਚ ਸਫ਼ਰ ਦੌਰਾਨ ਅਮ੍ਰਿਤਪਾਲ ਨੂੰ ਅਕਸਰ ਇੱਕ ਹਰਿਆਣਾ ਨੰਬਰ ਦੀ ਮਰਸਡੀਜ਼ ਕਾਰ ਵਿੱਚ ਦੇਖਿਆ ਗਿਆ ਹੈ। ਜਿਸ ਬਾਰੇ ਅਮ੍ਰਿਤਪਾਲ ਸਿੰਘ ਕਹਿੰਦੇ ਹਨ ਕਿ ਇਹ ਕਾਰ ਉਨ੍ਹਾਂ ਨੂੰ ਸੰਗਤ ਵਲੋਂ ਤੋਹਫ਼ੇ ਵਜੋਂ ਦਿੱਤੀ ਗਈ ਹੈ। ਪਰ ਸੋਸ਼ਲ਼ ਮੀਡੀਆ ’ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕਾਰ ਭਾਜਪਾ ਦੇ ਕਿਸੇ ਆਗੂ ਦੀ ਹੈ। ਇਸ ਬਾਰੇ ਕੁਝ ਸਿਆਸੀ ਪ੍ਰਤੀਕ੍ਰਿਆਵਾਂ ਵੀ ਆ ਰਹੀਆਂ ਹਨ ਤੇ ਇੱਕ ਹੋਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮ੍ਰਿਤਪਾਲ ਸਿੰਘ ਨੂੰ ਭਾਜਪਾ ਵਲੋਂ ਪੰਜਾਬ ਵਿੱਚ ਭੇਜਿਆ ਗਿਆ ਹੈ।

ਅਮ੍ਰਿਤਪਾਲ ਨੇ ਗੱਡੀ ਦੇ ਵਿਵਾਦ ਬਾਰੇ ਗੱਲ ਕਰਦਿਆਂ ਦਾਅਵਾ ਕੀਤੇ ਕਿ ਇਹ ਗੱਡੀ ਉਨ੍ਹਾਂ ਨੂੰ ਸੰਗਤ ਵਲੋਂ ਤੋਹਫ਼ੇ ਵਜੋਂ ਦਿੱਤੀ ਗਈ ਹੈ ਤੇ ਇਸ ਦਾ ਭਾਜਪਾ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ,“ਮੇਰੀ ਹੋਂਦ ਬਾਰੇ ਕੋਈ ਵੀ ਕੁਝ ਵੀ ਦਾਅਵਾ ਕਰ ਰਿਹਾ ਹੈ, ਤੇ ਇਹ ਪਿੰਡ ਭੂਰੇਕੋਨੇ ਦੇ ਵਾਸੀ ਤੇ ਉਨ੍ਹਾਂ ਦੀ ਸੰਗਤ ਵਿੱਚ ਸ਼ਾਮਿਲ ਹੋਣ ਵਾਲੇ ਇੱਕ ਪਰਿਵਾਰ ਵਲੋਂ ਦਿੱਤੀ ਗਈ ਹੈ।” “ਇਸ ਦਾ ਕਿਸੇ ਨਾਲ ਕੋਈ ਸਬੰਧ ਨਹੀਂ ਹੈ ਤੇ ਸੰਗਤ ਤੋਂ ਪੁੱਛਿਆ ਜਾ ਸਕਦਾ ਹੈ ਕਿ ਇਹ ਕਿੱਥੋਂ ਖ਼ਰੀਦੀ ਗਈ ਹੈ।” ਉਨ੍ਹਾਂ ਦਾ ਦਾਅਵਾ ਹੈ ਕਿ ਗੱਡੀ ਨਾ ਉਨ੍ਹਾਂ ਅਤੇ ਨਾ ਹੀ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਨਾਮ ’ਤੇ ਰਜਿਸਟਰਡ ਹੈ।