“ਮੈਨੂੰ LAST RIDE ‘ਚ ਬੈਠਾ ਦਿਖਾਈ ਦਿੰਦਾ ਪੁੱਤ” ਬਲਕੌਰ ਸਿੰਘ ਨੇ ਰਿਸ਼ਤੇਦਾਰਾਂ ਨੂੰ ਵੀ ਕਹਿ ਦਿੱਤੀ ਵੱਡੀ ਗੱਲ

Tags

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਹਵੇਲੀ ਵਿਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਐਤਵਾਰ ਨੂੰ ਵੱਡੀ ਗਿਣਤੀ ਵਿਚ ਪ੍ਰਸ਼ੰਸਕ ਪਹੁੰਚੇ। ਮਰਹੂਮ ਗਇਕ ਸ਼ੁੱਭਦੀਪ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਹਰ ਐਤਵਾਰ ਵਾਂਗ ਇੱਥੇ ਪੁੱਤਰ ਦੇ ਚਾਹੁਣ ਵਾਲਿਆਂ ਨਾਲ ਗੱਲਬਾਤ ਕੀਤੀ। ਇੱਥੇ ਸੰਬੋਧਨ ਕਰਦਿਆਂ ਉਹ ਕਈ ਵਾਰ ਭਾਵੁਕ ਹੋ ਗਏ ਸਨ। ਬਲਕੌਰ ਸਿੰਘ ਨੇ ਅੱਗੇ ਕਿਹਾ ਕਿ ਪੁੱਤ ਦੀ ਲਾਸਟ ਰਾਈਡ ਵਾਲੀ ਥਾਰ ਭਾਵੇਂ ਉਸ ਦੀ ਲਾਸਟ ਰਾਈਡ ਬਣ ਗਈ ਸੀ ਪਰ ਇਸ ਨੂੰ ਘਰ ਇਸ ਲਈ ਲੈ ਕੇ ਆਏ ਹਨ ਕਿਉਂਕਿ ਇਹਦੇ ਵਿਚ ਪੁੱਤਰ ਬੈਠਾ ਨਜ਼ਰ ਆਉਂਦਾ ਹੈ। ਇਸ ਦੌਰਾਨ ਉਨ੍ਹਾਂ ਨੇ ਸਰਕਾਰ ’ਤੇ ਫਿਰ ਸਿੱਧੂ ਦੇ ਮਾਮਲੇ ਵਿਚ ਸੰਜੀਦਗੀ ਨਹੀਂ ਵਿਖਾਈ।

ਉਨ੍ਹਾਂ ਕਿਹਾ, ‘‘ਜੇ ਕਿਸੇ ਸਿਆਸਤਦਾਨ ਦਾ ਕਤਲ ਹੁੰਦਾ ਹੈ ਤਾਂ ਸਾਰੇ ਸਾਜ਼ਿਸ਼ਕਰਤਾ ਫੜ ਕੇ ਅੰਦਰ ਕਰ ਦਿੱਤੇ ਜਾਂਦੇ ਪਰ ਹੁਣ ਜਦੋਂ ਉਨ੍ਹਾਂ ਦੇ ਪੁੱਤਰ ਦਾ ਕਤਲ ਹੋਇਆ ਤਾਂ ਸਿਰਫ਼ ਕਤਲ ਕਰਨ ਵਾਲਿਆਂ ਨੂੰ ਕਾਬੂ ਕੀਤਾ ਗਿਆ। ਜਿਹੜੇ ਸਾਜ਼ਿਸ਼ਕਰਤਾ ਹਨ ਉਨ੍ਹਾਂ ’ਤੇ ਕੋਈ ਸਖ਼ਤੀ ਨਾਲ ਕਾਰਵਾਈ ਨਹੀਂ ਕੀਤੀ ਗਈ ਹੈ, ਇਹ ਜੋ ‘ਫ਼ਰਕ’ ਹੈ ਇਹ ਖ਼ਤਮ ਹੋਣਾ ਚਾਹੀਦਾ ਹੈ’’। ਉਨ੍ਹਾਂ ਕਿਹਾ ਕਿ ਜਿੱਥੇ ਵੀ ਉਮੀਦ ਨਜ਼ਰ ਆਈ ਸੀ, ਉਥੇ ਸਿਆਸਤਦਾਨਾਂ ਕੋਲ ਗਿਆ ਸਾਂ ਪਰ ਹਾਲੇ ਤਕ ਇਨਸਾਫ਼ ਨਹੀਂ ਮਿਲਿਆ ਹੈ। ਸਰਕਾਰਾਂ ਕੋਲੋਂ ਜ਼ਿਆਦਾ ਉਮੀਦ ਨਹੀਂ, ਸਮਾਂ ਲੰਘਦਾ ਜਾ ਰਿਹਾ ਹੈ ਪਰ ਸਰਕਾਰ ਵੱਲੋਂ ਕੁਝ ਨਹੀਂ ਕੀਤਾ ਜਾ ਰਿਹਾ।


ਉਨ੍ਹਾਂ ਕਿਹਾ, ‘‘ਬਰਸੀ ਤਾਂ ਪੁੱਤਰ ਨੇ ਮੇਰੀ ਕਰਨੀ ਸੀ ਪਰ ਮੈਂਂ ਉਸ ਦੀ ਕਰ ਰਿਹਾ ਹਾਂ। ਗੁੱਸਾ ਬਹੁਤ ਹੈ ਪਰ ਕਾਨੂੰਨ ਵਿਚ ਰਹਿੰਦਿਆਂ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰਾਂਗੇ। ਉਨ੍ਹਾਂ ਦਾ ਪਰਿਵਾਰ ਤੇ ਪੁੱਤਰ ਨੂੰ ਚਾਹੁਣ ਵਾਲੇ ਕਦੇ ਕਿਸੇ ਗ਼ਲਤ ਕੰਮ ਵਿਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਨੂੰ ਕੁਦਰਤ ਨੇ ਸਜ਼ਾ ਦਿੱਤੀ ਹੈ ਤੇ ਹੁਣ ਇੱਕਲਿਆਂ ਰਹਿਣਾ ਹੈ ਤੇ ਉਹ ਰਹਿੰਦੀ ਜ਼ਿੰਦਗੀ ਪੁੱਤਰ ਦੀ ਯਾਦ, ਉਸ ਦੀ ਸੋਚ ਨੂੰ ਜਿਉਂਦਾ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ’’।