ਅੱਜ ਅਸੀਂ ਮਸ਼ਹੂਰ ਅਦਾਕਾਰ ਰਣਧੀਰ ਕਪੂਰ ਅਤੇ ਅਦਾਕਾਰਾ ਬਬੀਤਾ ਦੀ ਬੇਟੀ ਕਰੀਨਾ ਕਪੂਰ ਦੇ ਜਨਮ, ਫਿਲਮੀ ਸਫਰ ਅਤੇ ਪਰਿਵਾਰਕ ਜੀਵਨ ਤੇ ਇੱਕ ਸਰਸਰੀ ਜਿਹੀ ਨਜ਼ਰ ਫੇਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਕਰੀਨਾ ਕਪੂਰ ਦਾ ਜਨਮ 21 ਸਤੰਬਰ 1980 ਨੂੰ ਮੁੰਬਈ ਵਿੱਚ ਹੋਇਆ।
ਉਨ੍ਹਾਂ ਦੀ ਦੂਜੀ ਭੈਣ ਦਾ ਨਾਂ ਕਰਿਸ਼ਮਾ ਕਪੂਰ ਹੈ। ਉਨ੍ਹਾਂ ਦੇ ਮਾਤਾ ਪਿਤਾ ਆਪਣੇ ਸਮੇਂ ਦੇ ਨਾਮੀ ਫਿਲਮੀ ਕਲਾਕਾਰ ਸਨ। ਕਰੀਨਾ ਕਪੂਰ ਨੇ ਆਪਣੀ ਸਕੂਲੀ ਪੜ੍ਹਾਈ ਮੁੰਬਈ ਅਤੇ ਦੇਹਰਾਦੂਨ ਤੋਂ ਕੀਤੀ ਜਦਕਿ ਕਾਲਜ ਦੀ ਪੜ੍ਹਾਈ ਮੁੰਬਈ ਤੋਂ ਕੀਤੀ।
ਕਰੀਨਾ ਕਪੂਰ ਦੇ ਦਾਦਾ ਰਾਜ ਕਪੂਰ ਨੇ ਜਨਮ ਸਮੇਂ ਉਨ੍ਹਾਂ ਦਾ ਨਾਂ ‘ਸਿੱਧਿਮਾ’ ਰੱਖਿਆ ਸੀ। ਉਨ੍ਹਾਂ ਦਾ ਉਪਨਾਮ ‘ਬੇਬੋ’ ਹੈ ਪਰ ਫਿਲਮਾਂ ਵਿੱਚ ਉਨ੍ਹਾਂ ਨੂੰ ਸਾਰੇ ‘ਕਰੀਨਾ ਕਪੂਰ’ ਵਜੋਂ ਜਾਣਦੇ ਹਨ। ਇਹ ਨਾਂ ਉਨ੍ਹਾਂ ਨੂੰ ‘ਲਿਓ ਟਾਲਸਟਾਏ’ ਦੇ ਨਾਵਲ ‘ਕਰੀਨਾ’ ਤੋਂ ਮਿਲਿਆ।
ਫੇਰ 16 ਅਕਤੂਬਰ 2012 ਨੂੰ ਕਰੀਨਾ ਦਾ ਸੈਫ਼ ਅਲੀ ਖਾਨ ਨਾਲ ਵਿਆਹ ਹੋ ਗਿਆ। ਇਸ ਤਰਾਂ ਉਹ ਕਰੀਨਾ ਕਪੂਰ ਤੋਂ ‘ਕਰੀਨਾ ਕਪੂਰ ਖਾਨ’ ਬਣ ਗਈ। ਇਨ੍ਹਾਂ ਦੇ ਘਰ ਇੱਕ ਬੇਟੇ ਤੈਮੂਰ ਅਲੀ ਖਾਨ ਪਟੌਦੀ ਨੇ ਜਨਮ ਲਿਆ। ਅੱਜਕੱਲ੍ਹ ਇਹ ਪਰਿਵਾਰ ਮੁੰਬਈ ਵਿੱਚ ਰਹਿ ਰਿਹਾ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਸੈਫ਼ ਅਲੀ ਖਾਨ ਦਾ ਆਪਣੀ ਪਹਿਲੀ ਪਤਨੀ ਅੰਮਿ੍ਤਾ ਸਿੰਘ ਨਾਲੋਂ ਤਲਾਕ ਹੋ ਚੁੱਕਾ ਹੈ। ਕਰੀਨਾ ਕਪੂਰ ਦੇ ਪਿਤਾ ਰਣਧੀਰ ਕਪੂਰ ਨੂੰ ਆਪਣੀਆਂ ਧੀਆਂ ਦਾ ਫਿਲਮਾਂ ਵਿੱਚ ਕੰਮ ਕਰਨਾ ਪਸੰਦ ਨਹੀਂ ਸੀ।
ਜਿਸ ਕਰਕੇ ਘਰ ਦਾ ਮਾਹੌਲ ਸੁਖਾਵਾਂ ਨਾ ਰਿਹਾ। ਕਰੀਨਾ ਅਤੇ ਕਰਿਸ਼ਮਾ ਆਪਣੀ ਮਾਂ ਸਮੇਤ ਆਪਣੇ ਪਿਤਾ ਤੋਂ ਅਲੱਗ ਰਹਿਣ ਲੱਗੀਆਂ। ਕਰੀਨਾ ਕਪੂਰ ਦਾ ਕੱਦ 5 ਫੁੱਟ 4 ਇੰਚ ਹੈ।
ਉਨ੍ਹਾਂ ਨੂੰ ਅਭਿਨੇਤਰੀਆਂ ਵਿੱਚੋਂ ਕਾਜੋਲ, ਨਰਗਿਸ ਅਤੇ ਮੀਨਾ ਕੁਮਾਰੀ ਪਸੰਦ ਹਨ ਜਦਕਿ ਅਦਾਕਾਰਾਂ ਵਿੱਚੋਂ ਰਾਜ ਕਪੂਰ ਅਤੇ ਸ਼ਾਹਰੁਖ ਖਾਨ ਪਸੰਦੀਦੇ ਅਦਾਕਾਰ ਹਨ।
ਕਰੀਨਾ ਕਪੂਰ ਨੂੰ ਬਾਲੀਵੁੱਡ ਦੀਆਂ ਅਵਾਰਾ, ਸੰਗਮ, ਬਾਬੀ ਅਤੇ ਕਲ ਆਜ ਔਰ ਕਲ ਫਿਲਮਾਂ ਬਹੁਤ ਚੰਗੀਆਂ ਲੱਗਦੀਆਂ ਹਨ। ਕਰੀਨਾ ਕਪੂਰ ਕੋਲ 6.54 ਕਰੋਡ਼ ਰੁਪਏ ਦੀ ਜਾਇਦਾਦ ਹੈ।
ਉਨ੍ਹਾਂ ਦੀਆਂ ਫਿਲਮਾਂ ਮੁਝੇ ਕੁਛ ਕਹਿਨਾ ਹੈ, ਕਭੀ ਖੁਸ਼ੀ ਕਭੀ ਗਮ, ਹਲਚਲ, ਜਬ ਵੀ ਮੈਟ, ਗੋਲ ਮਾਲ 3, ਬਾਡੀਗਾਰਡ ਅਤੇ ਸਿੰਘਮ ਰਿਟਰਨਜ਼ ਆਦਿ ਸੁਪਰ ਹਿੱਟ ਫਿਲਮਾਂ ਕਹੀਆਂ ਜਾ ਸਕਦੀਆਂ ਹਨ।
ਉਨ੍ਹਾਂ ਨੇ ਰਫਿਊਜ਼ੀ,ਯਾਦੇਂ, ਅਜਨਬੀ, ਅਸ਼ੋਕਾ, ਮੁਝ ਸੇ ਦੋਸਤੀ ਕਰੋਗੇ, ਜੀਨਾ ਸਿਰਫ ਮੇਰੇ ਲੀਏ, ਮੈੰ ਪ੍ਰੇਮ ਕੀ ਦੀਵਾਨੀ ਹੂੰ, LOC ਕਾਰਗਿਲ, ਬੇਵਫਾ, 36 ਚਾਇਨਾ ਟਾਊਨ, ਟਸ਼ਨ, ਤਲਾਸ਼ ਅਤੇ ਲਾਲ ਸਿੰਘ ਚੱਢਾ ਆਦਿ ਅਨੇਕਾਂ ਫਿਲਮਾਂ ਕੀਤੀਆਂ ਹਨ।
ਕਰੀਨਾ ਕਪੂਰ ਦੇ ਬਚਪਨ ਤੋਂ ਹੁਣ ਤੱਕ ਦੀਆਂ ਤਸਵੀਰਾਂ
Tags