ਨੇਪਾਲ ਬਾਰਡਰ ਤੋਂ ਕੁੜੀ ਨੂੰ ਲੈਣ ਪਹੁੰਚ ਗਿਆ ਮੁੰਡਾ, ਪਰਿਵਾਰ ਤੋਂ ਚੋਰੀ ਕਰਵਾਇਆ ਵਿਆਹ

Tags

ਕੋਈ ਸਮਾਂ ਸੀ ਜਦੋਂ ਲੋਕ ਨੇੜਲੇ ਇਲਾਕਿਆਂ ਵਿੱਚ ਵਿਆਹ ਕਰਨ ਨੂੰ ਤਰਜੀਹ ਦਿੰਦੇ ਸਨ। ਵਿਆਹ ਤੋਂ ਪਹਿਲਾਂ ਕਈ ਪੱਖਾਂ ਤੋਂ ਵਿਚਾਰ ਕੀਤੀ ਜਾਂਦੀ ਸੀ ਪਰ ਸਮੇਂ ਦੇ ਨਾਲ ਹਾਲਾਤ ਬਦਲ ਗਏ ਹਨ। ਹੁਣ ਤਾਂ ਵਿਦੇਸ਼ਾਂ ਵਿੱਚ ਵੀ ਵਿਆਹ ਹੋਣ ਲੱਗੇ ਹਨ। ਮੁੰਡੇ ਕੁੜੀ ਦੀ ਸਹਿਮਤੀ ਜ਼ਰੂਰੀ ਹੈ।

ਹੋਰ ਗੱਲਾਂ ਨੂੰ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ ਜਾਂਦੀ। ਇੱਕ ਪੰਜਾਬੀ ਲੜਕੇ ਦੇ ਨੇਪਾਲੀ ਲੜਕੀ ਨਾਲ ਪਿਆਰ ਨੇ ਦੋਵਾਂ ਨੂੰ ਜੀਵਨ ਸਾਥੀ ਬਣਾ ਦਿੱਤਾ ਹੈ। ਹਾਲਾਂਕਿ ਪਹਿਲਾਂ ਪਹਿਲਾਂ ਵਿਆਹ ਮਗਰੋਂ ਲੜਕੀ ਦੇ ਮਾਤਾ ਪਿਤਾ ਨੇ ਕੁਝ ਦੇਰ ਨ ਰਾ ਜ਼ ਗੀ ਜਤਾਈ ਪਰ ਹੌਲੀ ਹੌਲੀ ਹਾਲਾਤ ਆਮ ਹੋ ਗਏ।

ਇਹ ਮੁੰਡਾ ਅਤੇ ਕੁੜੀ ਦੋਵੇਂ ਪਹਿਲੀ ਵਾਰ 2013 ਵਿੱਚ ਮਿਲੇ। ਉਸ ਸਮੇਂ ਉਹ ਦੋਵੇਂ ਕਿਸੇ ਆਰਕੈਸਟਰਾ ਗਰੁੱਪ ਵਿੱਚ ਕੰਮ ਕਰਦੇ ਸਨ। ਦੋਵੇਂ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ ਅਤੇ ਵਿਆਹ ਕਰਵਾਉਣ ਦੀ ਸਲਾਹ ਬਣਾਈ। ਲੜਕੀ 6 ਮਹੀਨੇ ਸੀਜ਼ਨ ਵਿੱਚ ਕੰਮ ਕਰਨ ਤੋਂ ਬਾਅਦ 6 ਮਹੀਨੇ ਲਈ ਨੇਪਾਲ ਚਲੀ ਜਾਂਦੀ ਸੀ।

ਲੜਕੀ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਉਹ ਇੱਕ ਪੰਜਾਬੀ ਮੁੰਡੇ ਨਾਲ ਵਿਆਹ ਕਰਵਾਉਣ ਦੀ ਚਾਹਵਾਨ ਹੈ ਪਰ ਪਿਤਾ ਨੇ ਨਾਂਹ ਕਰ ਦਿੱਤੀ। ਇਸ ਤੋਂ ਬਾਅਦ ਕੁੜੀ ਨੇ ਮੁੰਡੇ ਨੂੰ ਸਾਰੀ ਗੱਲ ਦੱਸੀ। 2015 ਵਿੱਚ ਜਦੋਂ ਕੁੜੀ ਨੇਪਾਲ ਆਪਣੇ ਘਰ ਗਈ ਹੋਈ ਸੀ ਤਾਂ ਮੁੰਡਾ ਨੇਪਾਲ ਜਾ ਕੇ ਕੁੜੀ ਨੂੰ ਲੈ ਆਇਆ ਅਤੇ ਦੋਵਾਂ ਨੇ ਵਿਆਹ ਕਰਵਾ ਲਿਆ।

ਕੁੜੀ ਦੇ ਮਾਤਾ-ਪਿਤਾ ਨੂੰ ਕਿਸੇ ਪੰਜਾਬੀ ਨੇ ਖਬਰ ਕਰ ਦਿੱਤੀ ਕਿ ਉਨ੍ਹਾਂ ਦੀ ਕੁੜੀ ਇੱਥੇ ਜੋ ਆਰਕੈਸਟਰਾ ਦਾ ਕੰਮ ਕਰਦੀ ਹੈ, ਇਸ ਕੰਮ ਨੂੰ ਪੰਜਾਬ ਵਿੱਚ ਚੰਗਾ ਨਹੀਂ ਸਮਝਿਆ ਜਾਂਦਾ। ਜਿਸ ਕਰਕੇ ਕੁੜੀ ਦੇ ਪਰਿਵਾਰ ਵਾਲੇ ਪੰਜਾਬ ਪਹੁੰਚ ਗਏ। ਉਨ੍ਹਾਂ ਨੇ ਮੁੰਡੇ ਨੂੰ ਕੌੜੀਆਂ ਕੁਸੈਲੀਆਂ ਸੁਣਾਈਆਂ, ਕਿਉਂਕਿ ਉਹ ਉਨ੍ਹਾਂ ਦੀ ਕੁੜੀ ਨੂੰ ਲੈ ਆਇਆ ਹੈ।

ਮੁੰਡੇ ਨੇ ਕੁੜੀ ਦੇ ਪਰਿਵਾਰ ਤੋਂ ਮਾਫੀ ਮੰਗੀ। ਕੁੜੀ ਨੇ ਆਪਣੇ ਪਰਿਵਾਰ ਨਾਲ ਨੇਪਾਲ ਜਾਣ ਤੋਂ ਨਾਂਹ ਕਰ ਦਿੱਤੀ। ਇਨ੍ਹਾਂ ਦੇ ਘਰ ਜਦੋਂ ਇੱਕ ਬੱਚੇ ਨੇ ਜਨਮ ਲਿਆ ਤਾਂ ਕੁੜੀ ਵਾਲਿਆਂ ਨੇ ਆਉਣਾ ਜਾਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਇੱਕ ਹੋਰ ਬੱਚਾ ਹੋ ਗਿਆ। ਹੁਣ ਕੁੜੀ ਦੇ ਪੇਕੇ ਪਰਿਵਾਰ ਵਾਲੇ ਆਪਣੇ ਜਵਾਈ ਨਾਲ ਸਹਿਮਤ ਹਨ।

ਮੁੰਡਾ-ਕੁੜੀ ਸਾਲ ਵਿੱਚ ਇੱਕ ਵਾਰ ਮਹੀਨਾ ਭਰ ਨੇਪਾਲ ਵਿੱਚ ਕੁੜੀ ਦੇ ਪੇਕੇ ਘਰ ਜਾ ਕੇ ਰਹਿੰਦੇ ਹਨ। ਕੁੜੀ ਦੀ ਮਾਂ ਦਾ ਵਿਚਾਰ ਹੈ ਕਿ ਉਨ੍ਹਾਂ ਦੀ ਧੀ ਨੇ ਆਪਣੇ ਲਈ ਜਿਹੋ ਜਿਹਾ ਵਰ ਲੱਭ ਲਿਆ ਹੈ, ਅਜਿਹਾ ਤਾਂ ਉਹ ਵੀ ਆਪਣੀ ਧੀ ਲਈ ਨਾ ਲੱਭ ਸਕਦੇ। ਵਿਆਹ ਤੋਂ ਬਾਅਦ ਇਸ ਜੋੜੀ ਨੂੰ ਰੋਜ਼ਾਨਾ ਬਾਈਕ ਤੇ ਜਲੰਧਰ ਤੋਂ ਲੁਧਿਆਣਾ ਆਰਕੈਸਟਰਾ ਦੇ ਪ੍ਰੋਗਰਾਮ ਕਰਨ ਲਈ ਆਉਣਾ ਪੇੈੰਦਾ ਸੀ,

ਕਿਉਂਕਿ ਉਨ੍ਹਾਂ ਦੀ ਡੀਲ ਹੋਈ ਸੀ, ਹਾਲਾਂਕਿ ਉਨ੍ਹਾਂ ਦਾ ਬੱਚਾ ਕੁਝ ਮਹੀਨੇ ਦਾ ਹੀ ਸੀ। ਹੁਣ ਉਨ੍ਹਾਂ ਨੇ ਜਲੰਧਰ ਵਿੱਚ ਆਪਣਾ ਗਰੁੱਪ ਬਣਾ ਲਿਆ ਹੈ। ਮੁੰਡੇ ਦੇ ਪਿਤਾ ਨੇ ਆਪਣੀ ਨੂੰਹ ਤੋਂ ਥੋੜ੍ਹੀ ਥੋੜ੍ਹੀ ਨੇਪਾਲੀ ਭਾਸ਼ਾ ਸਿੱਖ ਲਈ। ਉਹ ਆਪਣੀ ਨੂੰਹ ਨਾਲ ਨੇਪਾਲੀ ਭਾਸ਼ਾ ਵਿੱਚ ਗੱਲਬਾਤ ਕਰਦਾ ਹੈ। ਜਿਸ ਨਾਲ ਨੂੰਹ ਨੂੰ ਬਹੁਤ ਖੁਸ਼ੀ ਮਿਲਦੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ