ਜਿੱਥੇ ਗੱਭਰੂ ਛੈਲ ਅਲਬੇਲੇ ਨੇ, ਜਿੱਥੇ ਕੌਡੀ ਘੋਲ ਤੇ ਮੇਲੇ ਨੇ, ਚੱਲ ਉਹ ਪੰਜਾਬ ਦਿਖਾ ਲਿਆਵਾਂ। ਉਪਰੋਕਤ ਸਤਰਾਂ ਕਿਸੇ ਪੰਜਾਬੀ ਕਵਿਤਾ ਦੀਆਂ ਹਨ। ਪੰਜਾਬ ਸ਼ੁਰੂ ਤੋਂ ਹੀ ਭਾਰਤ ਦੀ ਖੜਗ ਭੁਜਾ ਰਿਹਾ ਹੈ। ਜਦੋਂ ਵੀ ਕਿਸੇ ਵਿਦੇਸ਼ੀ ਹੁਕਮਰਾਨ ਨੇ ਭਾਰਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਸਭ ਤੋਂ ਪਹਿਲਾਂ ਪੰਜਾਬ ਵਾਸੀ ਹੀ ਅੱਗੇ ਹੋ ਕੇ ਟੱਕਰੇ।
ਦੁਨੀਆਂ ਜਿੱਤਣ ਦਾ ਸੁਪਨਾ ਲੈ ਕੇ ਨਿਕਲੇ ਸਿਕੰਦਰ ਨੂੰ ਪੰਜਾਬ ਤੋਂ ਹੀ ਵਾਪਸ ਮੁੜਨਾ ਪਿਆ ਸੀ। ਪੰਜਾਬੀਆਂ ਨੂੰ ਸ਼ੁਰੂ ਤੋਂ ਹੀ ਸਰੀਰ ਕਮਾਉਣ ਦਾ ਸ਼ੌਕ ਰਿਹਾ ਹੈ। ਪੰਜਾਬ ਵਿੱਚ ਕਿੱਕਰ ਸਿੰਘ, ਗਾਮਾ ਪਹਿਲਵਾਨ, ਗੂੰਗਾ ਪਹਿਲਵਾਨ, ਰੁਸਤਮ-ਏ-ਹਿੰਦ ਦਾਰਾ ਸਿੰਘ ਅਤੇ ਮੇਹਰਦੀਨ ਵਰਗੇ ਸ਼ਖਸ਼ ਹੋਏ ਹਨ।
ਜਿਨ੍ਹਾਂ ਦੀਆਂ ਵਿਦੇਸ਼ਾਂ ਤੱਕ ਧੁੰਮਾਂ ਰਹੀਆਂ ਹਨ। ਅੱਜ ਵੀ ਪੰਜਾਬ ਵਿੱਚ ਦੁੱਧ ਪੁੱਤ ਦੀ ਅਸੀਸ ਦਿੱਤੀ ਜਾਂਦੀ ਹੈ ਤਾਂ ਕਿ ਪੁੱਤਰ ਦੁੱਧ ਪੀ ਕੇ ਤਾਕਤਵਰ ਬਣਨ। ਨਰੋਏ ਸਰੀੇਰ ਵਿੱਚ ਹੀ ਨਰੋਆ ਦਿਮਾਗ ਹੁੰਦਾ ਹੈ। ਇਸ ਲਈ ਨੌਜਵਾਨਾਂ ਦਾ ਤਾਕਤਵਰ ਹੋਣਾ ਜ਼ਰੂਰੀ ਹੈ।
ਤਾਕਤਵਰ ਜਵਾਨਾਂ ਤੇ ਹੀ ਮੁਲਕ ਮਾਣ ਕਰ ਸਕਦਾ ਹੈ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਨੌਜਵਾਨ ਇੱਕ ਰੇਹੜੇ ਨੂੰ ਚੁੱਕ ਕੇ ਦਿਖਾਉੰਦਾ ਹੈ।
ਟਾਇਰਾਂ ਤੇ ਖੜ੍ਹੇ ਰੇਹੜੇ ਨੂੰ ਇਹ ਨੌਜਵਾਨ ਪਹਿਲਾਂ ਤਾਂ ਉੱਤੇ ਵੱਲ ਖੜ੍ਹਾ ਕਰ ਦਿੰਦਾ ਹੈ ਅਤੇ ਫੇਰ ਬਾਹਵਾਂ ਦੇ ਸਹਾਰੇ ਇਸ ਰੇਹੜੇ ਨੂੰ ਜ਼ਮੀਨ ਤੋਂ ਹੀ ਚੁੱਕ ਦਿੰਦਾ ਹੈ। ਸੋਸ਼ਲ ਮੀਡੀਆ ਯੂਜ਼ਰ ਇਸ ਵੀਡੀਓ ਨੂੰ ਵਾਰ ਵਾਰ ਦੇਖ ਰਹੇ ਹਨ ਅਤੇ ਇਸ ਨੌਜਵਾਨ ਦੀ ਪ੍ਰਸੰਸਾ ਕਰ ਰਹੇ ਹਨ।
ਕਈ ਇਸ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰ ਰਹੇ ਹਨ। ਇਸ ਵੀਡੀਓ ਰਾਹੀਂ ਸਮਾਜ ਨੂੰ ਇੱਕ ਚੰਗਾ ਸੁਨੇਹਾ ਮਿਲਦਾ ਹੈ। ਨੌਜਵਾਨਾਂ ਵਿੱਚ ਸਰੀਰ ਕਮਾਉਣ ਦਾ ਸ਼ੌਕ ਪੈਦਾ ਹੁੰਦਾ ਹੈ। ਪੰਜਾਬ ਵਿੱਚ ਅਮਲ ਪਦਾਰਥ ਦੀ ਵਰਤੋਂ ਦੀਆਂ ਖਬਰਾਂ ਰੋਜ਼ਾਨਾ ਹੀ ਅਸੀਂ ਪੜ੍ਹਦੇ ਸੁਣਦੇ ਹਾਂ।
ਹੁਣ ਤੱਕ ਕਿੰਨੇ ਹੀ ਨੌਜਵਾਨ ਅਮਲ ਪਦਾਰਥਾਂ ਦੀ ਵਰਤੋਂ ਦੀ ਭੇਟ ਚੜ੍ਹ ਚੁੱਕੇ ਹਨ। ਅਜੇ ਵੀ ਇਹ ਸਿਲਸਿਲਾ ਰੁਕ ਨਹੀਂ ਰਿਹਾ। ਅਜਿਹੀਆਂ ਵੀਡੀਓਜ਼ ਨੌਜਵਾਨਾਂ ਦੇ ਮਨਾਂ ਵਿੱਚ ਸਾਕਾਰਾਤਮਕ ਸੋਚ ਪੈਦਾ ਕਰਦੀਆਂ ਹਨ ਅਤੇ ਸਮਾਜ ਨੂੰ ਉਸਾਰੂ ਸੇਧ ਦਿੰਦੀਆਂ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ