ਹਿੰਦੀ ਫਿਲਮਾਂ ਤੋਂ ਰਾਜਨੀਤੀ ਵਿੱਚ ਆਏ ਸ਼ਤਰੂਘਨ ਸਿਨਹਾ ਦੀ ਬੇਟੀ ਸੋਨਾਕਸ਼ੀ ਸਿਨਹਾ ਨੇ ਵੀ ਹਿੰਦੀ ਸਿਨੇਮਾ ਨੂੰ ਕਈ ਸਫਲ ਫਿਲਮਾਂ ਦਿੱਤੀਆਂ ਹਨ। ਸੋਨਾਕਸ਼ੀ ਨੂੰ ਦੇਖ ਕੇ ਕਈਆਂ ਨੂੰ ਪੁਰਾਣੀ ਅਦਾਕਾਰਾ ਰੀਨਾ ਰਾਏ ਦਾ ਭੁਲੇਖਾ ਪੈੰਦਾ ਹੈ।
ਸੋਨਾਕਸ਼ੀ ਸਿਨਹਾ ਦਾ ਜਨਮ 2 ਜੂਨ 1987 ਵਿੱਚ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਸ਼ਤਰੂਘਨ ਸਿਨਹਾ ਅਤੇ ਮਾਂ ਪੂਨਮ ਸਿਨਹਾ ਵੀ ਹਿੰਦੀ ਫਿਲਮਾਂ ਵਿੱਚ ਸਰਗਰਮ ਰਹੇ ਹਨ।
ਸ਼ਤਰੂਘਨ ਸਿਨਹਾ ਬਾਅਦ ਵਿੱਚ ਭਾਰਤੀ ਜਨਤਾ ਪਾਰਟੀ ਰਾਹੀਂ ਰਾਜਨੀਤੀ ਵਿੱਚ ਆ ਗਏ। ਆਪਣੇ ਫਿਲਮੀ ਕਾਰਜਕਾਲ ਦੌਰਾਨ ਉਨ੍ਹਾਂ ਨੇ ਵੱਖ ਵੱਖ ਫਿਲਮਾਂ ਵਿੱਚ ਮਹੱਤਵਪੂਰਣ ਕਿਰਦਾਰ ਅਦਾ ਕੀਤੇ।
ਸੋਨਾਕਸ਼ੀ ਨੇ ਆਪਣੀ ਸਕੂਲੀ ਪੜ੍ਹਾਈ ਆਰੀਆ ਵਿੱਦਿਆ ਮੰਦਰ ਤੋਂ ਹਾਸਲ ਕੀਤੀ। ਇਸ ਤੋਂ ਬਾਅਦ ਐੱਸਐੱਨਡੀਟੀ ਵੂਮੈੱਨਜ਼ ਯੂਨੀਵਰਸਿਟੀ ਤੋਂ ਫੈਸ਼ਨ ਡਿਜ਼ਾਈਨਿੰਗ ਵਿੱਚ ਗ੍ਰੈਜੂਏਸ਼ਨ ਕੀਤੀ।
ਸੋਨਾਕਸ਼ੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੋਸਚਰ ਡਿਜ਼ਾਈਨਰ ਦੇ ਤੌਰ ਤੇ ਕੀਤੀ। ‘ਮੇਰਾ ਦਿਲ ਲੇ ਕੇ ਦੇਖੋ’ ਫਿਲਮ ਵਿੱਚ ਕੋਸਚਮ ਡਿਜ਼ਾਈਨਿੰਗ ਸੋਨਾਕਸ਼ੀ ਸਿਨਹਾ ਦੁਆਰਾ ਕੀਤੀ ਗਈ ਸੀ।
2010 ਵਿੱਚ ਸੋਨਾਕਸ਼ੀ ਨੇ ਫਿਲਮ ‘ਦਬੰਗ’ ਰਾਹੀਂ ਬਾਲੀਵੁੱਡ ਵਿੱਚ ਐੰਟਰੀ ਕੀਤੀ। ਇਸ ਫਿਲਮ ਦਾ ਹੀਰੋ ਸਲਮਾਨ ਖਾਨ ਸੀ। ਇਹ ਫਿਲਮ ਸਫਲ ਰਹੀ ਅਤੇ ਸੋਨਾਕਸ਼ੀ ਦੇ ਕੰਮ ਦੀ ਬਹੁਤ ਪ੍ਰਸੰਸਾ ਹੋਈ।
ਜਿਸ ਸਦਕਾ ਉਸ ਨੂੰ ਫਿਲਮ ਫੇਅਰ ਸਭ ਤੋਂ ਵਧੀਆ ਨਵੀਂ ਅਦਾਕਾਰਾ ਵਜੋਂ ਅਵਾਰਡ ਮਿਲਿਆ। ਫਿਰ ਸੋਨਾਕਸ਼ੀ ਨੇ ਰਣਵੀਰ ਸਿੰਘ ਨਾਲ ‘ਲੁਟੇਰਾ’ ਫਿਲਮ ਵਿੱਚ ਪ੍ਰਦਰਸ਼ਨ ਕੀਤਾ।
‘ਬੁਲੇਟ ਰਾਜਾ’ ਵਿੱਚ ਸੈਫ਼ ਅਲੀ ਖਾਨ ਅਤੇ ਸੋਨਾਕਸ਼ੀ ਨੇ ਮੁੱਖ ਭੂਮਿਕਾ ਅਦਾ ਕੀਤੀ। ਇਸ ਤਰਾਂ ਹੀ ਸੋਨਾਕਸ਼ੀ ਨੇ ਅਕਸ਼ੇ ਕੁਮਾਰ ਨਾਲ ‘ਵਨਸ ਔਨ ਏ ਟਾਈਮ ਇਨ ਮੁੰਬਈ’ ਅਤੇ ‘ਰਾਉਡੀ ਰਾਠੌਰ’ ਫਿਲਮਾਂ ਕੀਤੀਆਂ।
ਸੋਨਾਕਸ਼ੀ ਤੋਂ ਹਿੰਦੀ ਸਿਨੇਮਾ ਨੂੰ ਕਾਫੀ ਉਮੀਦਾਂ ਹਨ। ਦੇਖਦੇ ਹਾਂ ਅੱਗੇ ਅੱਗੇ ਉਹ ਕਿਹੋ ਜਿਹਾ ਪ੍ਰਦਰਸ਼ਨ ਕਰਦੀ ਹੈ? ਇੱਥੇ ਦੱਸਣਾ ਬਣਦਾ ਹੈ ਕਿ ‘ਦਬੰਗ’ ਫਿਲਮ ਵਿੱਚ ਕੰਮ ਕਰਨ ਲਈ ਸੋਨਾਕਸ਼ੀ ਨੇ ਆਪਣਾ 30 ਕਿਲੋ ਵਜ਼ਨ ਘਟਾਇਆ ਸੀ।
ਬਿਨਾਂ ਮੇਕਅੱਪ ਤੋਂ ਇਸ ਤਰ੍ਹਾਂ ਦਿਖਦੀ ਹੈ ਬਾਲੀਵੁੱਡ ਅਭਿਨੇਤਰੀ ਸੋਨਾਕਸ਼ੀ ਸਿਨਹਾ
Tags