ਘਰ ਚ ਲੁਕੋ ਕੇ ਰੱਖੀ ਹੋਈ ਸੀ ਪਤਨੀ ਦੀ ਲਾਸ਼, ਬਦਬੂ ਆਈ ਤਾਂ ਖੁੱਲ ਗਿਆ ਭੇਦ

Tags

ਮੋਗਾ ਤੋਂ ਇੱਕ ਘਰ ਵਿੱਚੋਂ ਇੱਕ ਔਰਤ ਦੀ ਮਿਰਤਕ ਦੇਹ ਬਰਾਮਦ ਹੋਈ ਹੈ। ਜਿਸ ਬਾਰੇ ਖਿਆਲ ਕੀਤਾ ਜਾਂਦਾ ਹੈ ਕਿ ਇਹ ਮਿਰਤਕ ਦੇਹ ਇਸ ਪਰਿਵਾਰ ਦੀ ਨੂੰਹ ਮੋਨਿਕਾ ਸ਼ਰਮਾ ਦੀ ਹੈ। ਜੋ ਕਿ 3 ਸਾਲ ਦੇ ਇੱਕ ਬੱਚੇ ਦੀ ਮਾਂ ਹੈ। ਮਿਰਤਕਾ ਦਾ ਪਤੀ ਰੋਹਿਤ ਸ਼ਰਮਾ ਇੱਕ ਪੱਤਰਕਾਰ ਹੈ।

ਉਹ ਮੌਕੇ ਤੋਂ ਦੌੜ ਗਿਆ ਹੈ। ਪਰਿਵਾਰ ਵਿੱਚ ਰੋਹਿਤ ਸ਼ਰਮਾ ਦੀ ਮਾਂ ਸੁਨੀਤਾ ਵੀ ਰਹਿੰਦੀ ਹੈ। ਉਹ 4 ਦਿਨਾਂ ਤੋਂ ਆਪਣੇ ਪੇਕੇ ਗਈ ਹੋਈ ਸੀ। ਮਿਲੀ ਜਾਣਕਾਰੀ ਮੁਤਾਬਕ ਸੁਨੀਤਾ ਨੇ ਕਿਸੇ ਨੂੰ ਫੋਨ ਕਰਕੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਰੋਹਿਤ ਉਨ੍ਹਾਂ ਨੂੰ ਆਪਣੀ ਜਾਨ ਦੇਣ ਦੀ ਗੱਲ ਆਖ ਰਿਹਾ ਹੈ।

ਇਸ ਲਈ ਉਹ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਦੀ ਰੋਹਿਤ ਨਾਲ ਗੱਲ ਕਰਵਾਉਣ। ਇਸ ਤੋਂ ਬਾਅਦ ਇਹ ਵਿਅਕਤੀ ਰੋਹਿਤ ਦੇ ਘਰ ਆਇਆ। ਜਦੋਂ ਦਰਵਾਜ਼ਾ ਖੜਕਾਉਣ ਤੇ ਰੋਹਿਤ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਉਸ ਨੇ ਗੁਆਂਢ ਵਿੱਚੋਂ ਅਨੂ ਨਾਮ ਦੀ ਔਰਤ ਨੂੰ ਬੁਲਾ ਲਿਆ।

ਜਿਸ ਤੋਂ ਬਾਅਦ ਰੋਹਿਤ ਨੇ ਦਰਵਾਜ਼ਾ ਖੋਲ੍ਹ ਦਿੱਤਾ। ਉਸ ਨੇ ਫੋਨ ਤੇ ਆਪਣੀ ਮਾਂ ਨਾਲ ਗੱਲ ਕੀਤੀ। ਪੱਤਰਕਾਰ ਰੋਹਿਤ ਨੇ ਕਿਸੇ ਨੂੰ ਅੰਦਰ ਨਹੀਂ ਵੜਨ ਦਿੱਤਾ। ਤੁਰੰਤ ਦਰਵਾਜ਼ਾ ਬੰਦ ਕਰ ਦਿੱਤਾ। ਜੋ ਵਿਅਕਤੀ ਗੱਲ ਕਰਵਾਉਣ ਲਈ ਆਇਆ ਸੀ, ਉਸ ਨੂੰ ਮੋਟਰਸਾਈਕਲ ਪਾਸੇ ਕਰਨ ਲਈ ਕਿਹਾ।

ਰੋਹਿਤ ਆਪਣੇ 3 ਸਾਲ ਦੇ ਪੁੱਤਰ ਨੂੰ ਆਪਣੇ ਮੋਟਰ ਸਾਈਕਲ ਤੇ ਬਿਠਾ ਕੇ ਦੌੜ ਗਿਆ। ਉਹ ਜਾਣ ਲੱਗਾ ਇਹ ਕਹਿ ਗਿਆ ਕਿ ਉਸ ਦੀ ਪਤਨੀ ਨੇ ਉਸ ਤੇ ਦਰਖਾਸਤ ਦੇ ਦਿੱਤੀ ਹੈ। ਉਹ ਸਿਟੀ-2 ਆ ਜਾਣ। ਮੁਹੱਲਾ ਵਾਸੀਆਂ ਮੁਤਾਬਕ ਇਸ ਪਰਿਵਾਰ ਦਾ ਮੁਹੱਲੇ ਵਿੱਚ ਕਿਸੇ ਨਾਲ ਵੀ ਆਉਣ ਜਾਣ ਨਹੀਂ ਸੀ।

ਪਰਿਵਾਰ ਦਾ ਮਾਹੌਲ ਸੁਖਾਵਾਂ ਨਹੀਂ ਸੀ। ਪੁਲਿਸ ਨੂੰ ਪਰਿਵਾਰ ਦੇ ਬੈੱਡਰੂਮ ਵਿੱਚੋਂ ਇੱਕ ਮਿਰਤਕ ਦੇਹ ਬਰਾਮਦ ਹੋਈ ਹੈ। ਜਿਸ ਬਾਰੇ ਖਿਆਲ ਕੀਤਾ ਜਾ ਰਿਹਾ ਹੈ ਕਿ ਇਹ ਪੱਤਰਕਾਰ ਰੋਹਿਤ ਸ਼ਰਮਾ ਦੀ ਪਤਨੀ ਦੀ ਮਿਰਤਕ ਦੇਹ ਹੈ।

ਪੁਲਿਸ ਮਿਰਤਕ ਦੇਹ ਦੀ ਸ਼ਨਾਖਤ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਇਹ ਮਿਰਤਕ ਦੇਹ ਇੱਕ ਦੋ ਦਿਨ ਪੁਰਾਣੀ ਹੈ। ਮਾਮਲੇ ਦੀ ਜਾਂਚ ਜਾਰੀ ਹੈ।