‘ਝਲਕ ਦਿਖਲਾ ਜਾ’ ਦੇ ਤੀਜੇ ਸੀਜ਼ਨ ਵਿੱਚ ਜੱਜ ਦੀ ਭੂਮਿਕਾ ਵਿੱਚ ਨਜ਼ਰ ਆਉਣ ਵਾਲੀ ਅਤੇ 1984 ਵਿੱਚ ‘ਮਿਸ ਇੰਡੀਆ’ ਦਾ ਖਿਤਾਬ ਜਿੱਤਣ ਵਾਲੀ ਜੂਹੀ ਚਾਵਲਾ ਦੇ ਬਾਰੇ ਅੱਜ ਅਸੀਂ ਆਪਣੇ ਪਾਠਕਾਂ ਨਾਲ ਕੁਝ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।
ਤਸਵੀਰਾਂ ਦੇਖ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਜੂਹੀ ਚਾਵਲਾ ਨੂੰ ਕੁਦਰਤ ਨਾਲ ਕਿੰਨਾ ਪ੍ਰੇਮ ਹੈ, ਉਹ ਆਪਣਾ ਜਿਆਦਾ ਸਮਾਂ ਆਪਣੇ ਫਾਰਮ ਹਾਊਸ ਵਿਚ ਕੁਦਰਤ ਦੇ ਨਾਲ ਮਨਾਉਂਦੇ ਹਨ।
ਜੂਹੀ ਚਾਵਲਾ ਦਾ ਜਨਮ 13 ਨਵੰਬਰ 1967 ਨੂੰ ਹਰਿਆਣਾ ਦੇ ਅੰਬਾਲਾ ਵਿੱਚ ਹੋਇਆ। ਜੂਹੀ ਚਾਵਲਾ ਨੇ ਆਪਣੀ ਸਕੂਲੀ ਅਤੇ ਕਾਲਜ ਦੀ ਪੜ੍ਹਾਈ ਮੁੰਬਈ ਤੋਂ ਕੀਤੀ। 1984 ਵਿੱਚ ‘ਮਿਸ ਇੰਡੀਆ’ ਬਣਨ ਤੋਂ ਬਾਅਦ ਉਸ ਨੇ ਫਿਲਮੀ ਕੈਰੀਅਰ ਨੂੰ ਚੁਣਨ ਦਾ ਫੈਸਲਾ ਕੀਤਾ।
1986 ਵਿੱਚ ਜੂਹੀ ਚਾਵਲਾ ਨੇ ਆਪਣੀ ਪਹਿਲੀ ਫਿਲਮ ‘ਸਲਤਨਤ’ ਦੇ ਜਰੀਏ ਫਿਲਮ ਜਗਤ ਵਿੱਚ ਪੈਰ ਧਰਾਵਾ ਕੀਤਾ। ਫਿਰ 1988 ਵਿੱਚ ਉਨ੍ਹਾਂ ਨੇ ਫਿਲਮ ‘ਕਿਆਮਤ ਸੇ ਕਿਆਮਤ ਤੱਕ’ ਕੀਤੀ।
ਇਹ ਫਿਲਮ ਬਹੁਤ ਜ਼ਿਆਦਾ ਮਕਬੂਲ ਹੋਈ ਅਤੇ ਇਸ ਫਿਲਮ ਲਈ ਉਨ੍ਹਾਂ ਨੂੰ ਫਿਲਮ ਫੇਅਰ ਬੈਸਟ ਫੀਮੇਲ ਅਵਾਰਡ ਮਿਲਿਆ। ਇਹ ਅਵਾਰਡ ਮਿਲਣ ਤੇ ਜੂਹੀ ਨੂੰ ਬਹੁਤ ਹੌਸਲਾ ਹੋਇਆ ਅਤੇ ਉਨ੍ਹਾਂ ਨੇ ਫੇਰ ਪਿੱਛੇ ਮੁੜ ਕੇ ਨਹੀਂ ਦੇਖਿਆ।
ਉਨ੍ਹਾਂ ਲਈ ਕਾਫ਼ੀ ਫਿਲਮਾਂ ਦੀ ਪੇਸ਼ਕਸ਼ ਆਉਣ ਲੱਗੀ। ਜਿਸ ਦੇ ਚਲਦੇ 1992 ਵਿੱਚ ਉਸ ਦੀ ਫਿਲਮ ‘ਬੋਲ ਰਾਧਾ ਬੋਲ’ 1992 ਵਿੱਚ, ‘ਰਾਜੂ ਬਨ ਗਿਆ ਜੈਂਟਲਮੈਨ’
1993 ਵਿੱਚ ‘ਲੁਟੇਰੇ’ 1993 ਵਿੱਚ ਹੀ ‘ਆਇਨਾ’ ‘ਹਮ ਰਾਹੀ ਹੈੰ ਪਿਆਰ ਕੇ’ ਅਤੇ ‘ਡ-ਰ’ 1997 ਵਿੱਚ ‘ਦੀਵਾਨਾ ਮਸਤਾਨਾ’ ‘ਯੈੱਸ ਬੌਸ’ ਅਤੇ ‘ਇਸ਼ਕ’ ਨੇ ਫਿਲਮ ਜਗਤ ਵਿੱਚ ਤਰਥੱਲੀ ਮਚਾ ਦਿੱਤੀ।
‘ਹਮ ਹੈਂ ਰਾਹੀ ਪਿਆਰ ਕੇ’ ਫਿਲਮ ਲਈ ਫਿਲਮ ਫੇਅਰ ਅਵਾਰਡ ਫਾਰ ਬੈਸਟ ਐਕਟਰੈਸ ਦਿੱਤਾ ਗਿਆ। ਜਿਸ ਨਾਲ ਜੁਹੀ ਨੂੰ ਹੋਰ ਵੀ ਪ੍ਰਸਿੱਧੀ ਮਿਲੀ। ਜੂਹੀ ਚਾਵਲਾ ਨੇ ਹਿੰਦੀ ਫਿਲਮਾਂ ਵਿੱਚ ਹੀ ਕੰਮ ਨਹੀਂ ਕੀਤਾ।
ਉਨ੍ਹਾਂ ਨੇ ਤਾਮਿਲ, ਤੇਲਗੂ, ਮਲਿਆਲਮ, ਪੰਜਾਬੀ, ਬੰਗਾਲੀ ਅਤੇ ਕੰਨੜ ਫਿਲਮਾਂ ਵਿੱਚ ਵੀ ਕਿਸਮਤ ਅਜ਼ਮਾਈ। ਪੰਜਾਬੀ ਫਿਲਮਾਂ ਵਿੱਚ ਬਾਇਓਪਿਕਸ ‘ਸ਼ਹੀਦ ਊਧਮ ਸਿੰਘ’ ‘ਦੇਸ ਹੋਇਆ ਪ੍ਰਦੇਸ’ ‘ਵਾਰਿਸ ਸ਼ਾਹ : ਇਸ਼ਕ ਦਾ ਵਾਰਸ’ ਆਦਿ ਫਿਲਮਾਂ ਦੇ ਨਾਮ ਲਏ ਜਾ ਸਕਦੇ ਹਨ।
1995 ਵਿੱਚ ਜੂਹੀ ਚਾਵਲਾ ਅਤੇ ਉਦਯੋਗਪਤੀ ਜੈ ਮਹਿਤਾ ਵਿਆਹ ਕਰਵਾ ਕੇ ਜੀਵਨ ਸਾਥੀ ਬਣ ਗਏ। ਇਨ੍ਹਾਂ ਦੇ ਘਰ 2 ਬੱਚਿਆਂ ਨੇ ਜਨਮ ਲਿਆ।