ਭਾਰਤ ਤੇ ਇੰਗਲੈਂਡ ਵਿਚਕਾਰ ਇਮੀਗ੍ਰੇਸ਼ਨ ਰੂਲਸ ਨਰਮ ਹੋਣ ਤੋਂ ਬਾਅਦ ਭਾਰਤੀ ਵਿਦਿਆਰਥੀਆਂ ਦਾ ਲੰਡਨ ਹੀਥਰੋ ਏਅਰਪੋਰਟ ’ਤੇ ਹਰ ਰੋਜ਼ ਹੜ੍ਹ ਜਿਹਾ ਆਉਣ ਕਾਰਨ, ਬਹੁਤਾਤ ਏਸ਼ੀਅਨ ਲੋਕ ਲਾਲਚ ਵੱਸ ਘਰਾਂ ਦੇ ਕਿਰਾਏ ਦੁੱਗਣੇ-ਤਿਗੁਣੇ ਕਰ ਕੇ ਵਿਦਿਆਰਥੀਆਂ ਦਾ ਜਿੱਥੇ ਸ਼ੋਸ਼ਣ ਕਰ ਰਹੇ ਹਨ। ਉੱਥੇ ਹੀ ਏਜੰਟਾਂ ਨੂੰ ਮੋਟੀਆਂ ਫ਼ੀਸਾਂ ਦੇਣ ਦੇ ਬਾਵਜੂਦ ਭਾਰਤੀ ਵਿਦਿਆਰਥੀਆਂ ਨੂੰ ਸੜਕਾਂ ’ਤੇ ਸੌਣ ਲਈ ਮਜਬੂਰ ਹੋਣਾ ਪੈ ਰਿਹਾ ਹੈ।ਭਾਰਤ ਤੋਂ ਲੰਡਨ ਆ ਰਹੇ ਜ਼ਿਆਦਾਤਰ ਵਿਦਿਆਰਥੀ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਆਦਿ ਸੂਬਿਆਂ ਨਾਲ ਸਬੰਧਤ ਆਪਣੇ ਪਰਿਵਾਰਾਂ ਨਾਲ ਹਰ ਰੋਜ਼ ਹਵਾਈ ਜਹਾਜ਼ ਰਾਹੀਂ ਉਤਰਦੇ ਹੀ ਲੰਡਨ ਦੇ ਸਲੋਹ, ਸਾਊਥਾਲ, ਹੇਜ਼, ਹੰਸਲੋ ਆਦਿ ਸ਼ਹਿਰਾਂ ਵਿਚ ਆ ਰਹੇ ਹਨ।
ਜ਼ਿਕਰਯੋਗ ਹੈ ਕਿ ਬਹੁਤ ਪਾੜੇ ਚੜ੍ਹਦੀ ਜਵਾਨੀ ’ਚ ਹੀ ਮੋਟਾ ਕਰਜ਼ਾ ਚੁੱਕ, ਵਿਆਹ ਕਰਵਾ ਕੇ ਮੁੰਡੇ-ਕੁੜੀਆਂ ਇਕ-ਦੂਜੇ 'ਤੇ ਨਿਰਭਰ ਹੋ ਕੇ ਆ ਰਹੇ ਹਨ, ਜਿਨ੍ਹਾਂ ਦਾ ਵਿਦੇਸ਼ੀ ਧਰਤੀ ’ਤੇ ਕੋਈ ਜਾਣ-ਪਛਾਣ ਵਾਲਾ ਤੱਕ ਵੀ ਨਹੀਂ ਹੁੰਦਾ ਹੈ। ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦੇ ਆਉਣ ’ਤੇ ਏਸ਼ੀਆਈ ਲੋਕ ਜਿਨ੍ਹਾਂ ਕੋਲ ਪੁਰਾਣੇ ਘਰ ਹਨ ਉਹ ਵਿਦਿਆਰਥੀ ਮਨਮਰਜ਼ੀ ਦਾ ਕਿਰਾਇਆ ਵਸੂਲ ਰਹੇ ਹਨ, ਜਿਥੇ ਇਕ ਸਭ ਤੋਂ ਛੋਟਾ ਕਮਰੇ ਦਾ 800 ਤੋਂ 900 ਪੌਂਡ ਭਾਰਤੀ ਕਰੰਸੀ ਮੁਤਾਬਕ 90 ਹਜ਼ਾਰ ਰੁਪਏ ਕਿਰਾਇਆ ਮੰਗਿਆ ਜਾ ਰਿਹਾ ਹੈ ਤੇ ਤਿੰਨ ਬੈਂਡ ਰੂਮ ਦਾ ਘਰ ਭਾਰਤੀ ਕਰੰਸੀ ਮੁਤਾਬਕ 4 ਲੱਖ ਤੋਂ ਉੱਪਰ ਮਿਲਦਾ ਹੈ ਜਾਂ ਬਿਲਕੁਲ ਹੀ ਕੋਈ ਕਮਰਾ ਕਿਰਾਏ ’ਤੇ ਨਹੀਂ ਮਿਲ ਰਿਹਾ।