ਸਾਡੇ ਸਮਾਜ ਵਿੱਚ ਪਤੀ ਪਤਨੀ ਦੇ ਰਿਸ਼ਤੇ ਨੂੰ ਜੀਵਨ ਭਰ ਦਾ ਸਾਥ ਮੰਨਿਆ ਜਾਂਦਾ ਹੈ ਪਰ ਕਈ ਵਾਰ ਰਿਸ਼ਤਿਆਂ ਵਿੱਚ ਆਇਆ ਵਿਗਾੜ ਕਿਸੇ ਵੱਡੀ ਘਟਨਾ ਨੂੰ ਜਨਮ ਦੇ ਦਿੰਦਾ ਹੈ। ਮਾਮਲਾ ਰਾਜਸਥਾਨ ਦੇ ਜ਼ਿਲ੍ਹਾ ਬਾਰਾਂ ਦੇ ਥਾਣਾ ਮੰਗਰੌਲ ਦੇ ਪਿੰਡ ਬਮੌਰੀ ਕਲਾਂ ਦਾ ਹੈ। ਜਿੱਥੇ ਇੱਕ ਵਿਅਕਤੀ ਦੀਪਕ ਪ੍ਰਜਾਪਤ ਨੇ ਆਪਣੀ ਪਤਨੀ ਸ਼ੀਲਾ ਬਾਈ ਦੇ ਪੇਟ ਵਿੱਚ ਗਲੀ ਦਾ ਵਾਰ ਕਰਕੇ ਉਸ ਦੀ ਜਾਨ ਲੈ ਲਈ ਹੈ।
ਕਿਹਾ ਜਾ ਰਿਹਾ ਹੈ ਕਿ ਇਸ ਔਰਤ ਨੇ 2019 ਵਿੱਚ ਘਰੋੰ ਭੱਜ ਕੇ ਆਪਣੀ ਮਰਜੀ ਨਾਲ ਵਿਆਹ ਕਰਵਾ ਲਿਆ ਸੀ। ਜਿਸ ਕਰਕੇ ਮਿਰਤਕਾ ਦੇ ਪਰਿਵਾਰ ਨੂੰ ਉਸ ਦੀ ਮਿਰਤਕ ਦੇਹ ਹਾਸਲ ਕਰਨ ਵਿੱਚ ਵੀ ਕੋਈ ਦਿਲਚਸਪੀ ਨਹੀਂ। ਮਿਰਤਕਾ 2 ਮਹੀਨੇ ਤੋਂ ਗਰਭਵਤੀ ਸੀ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਕਿਸੇ ਗੱਲੋੰ ਪਤੀ-ਪਤਨੀ ਵਿਚਕਾਰ ਤੂੰ ਤੂੰ ਮੈਂ ਮੈਂ ਹੋ ਗਈ।
ਪਤੀ ਨੇ ਆਪੇ ਤੋਂ ਬਾਹਰ ਹੋ ਕੇ ਪਤਨੀ ਦੇ ਪੇਟ ਵਿੱਚ ਗਲੀ ਦਾ ਵਾਰ ਕਰ ਦਿੱਤਾ। ਫੇਰ ਉਹ ਪਤਨੀ ਨੂੰ ਸਥਾਨਕ ਹਸਪਤਾਲ ਲੈ ਗਿਆ ਕਿ ਉਸ ਦੇ ਪੇਟ ਵਿੱਚ ਕੋਈ ਤਿੱਖੀ ਚੀਜ਼ ਚੁਭ ਗਈ ਹੈ। ਜਦੋਂ ਡਾਕਟਰਾਂ ਨੇ ਪਤੀ ਤੋਂ ਕੁਝ ਸੁਆਲ ਪੁੱਛੇ ਤਾਂ ਸੁਆਲਾਂ ਦੇ ਜਵਾਬ ਦੇਣ ਦੀ ਬਜਾਏ ਉਹ ਸ਼ੀਲਾ ਬਾਈ ਨੂੰ ਕੋਟਾ ਮੈਡੀਕਲ ਕਾਲਜ ਲੈ ਆਇਆ। ਇੱਥੇ ਸ਼ੀਲਾ ਬਾਈ ਦੀ ਜਾਨ ਚਲੀ ਗਈ। ਦੀਪਕ ਪ੍ਰਜਾਪਤ ਡਾਕਟਰਾਂ ਦੇ ਸੁਆਲਾਂ ਦੇ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ ਅਤੇ ਮੌਕੇ ਤੋਂ ਦੌੜ ਗਿਆ। ਡਾਕਟਰਾਂ ਨੇ ਪੁਲਿਸ ਬੁਲਾ ਲਈ। ਜੋ ਮਾਮਲੇ ਦੀ ਜਾਂਚ ਕਰ ਰਹੀ ਹੈ।