ਚਿਹਰੇ ਤੇ ਦਾੜ੍ਹੀ ਮੁੱਛਾਂ ਵਾਲੀ ਕੁੜੀ ਦਾ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਹੈ ਨਾਮ

Tags

ਮਰਦਾਂ ਦੇ ਦਾੜ੍ਹੀ ਮੁੱਛ ਤਾਂ ਤੁਸੀਂ ਵੇਖੀ ਹੋਣੀ ਹੈ । ਪਰ ਕਈ ਵਾਰ ਕੁਝ ਸਮੱਸਿਆਵਾਂ ਕਾਰਨ ਔਰਤਾਂ ਦੇ ਚਿਹਰੇ ‘ਤੇ ਵੀ ਦਾੜ੍ਹੀ ਜਾਂ ਮੁੱਛ ਉੱਗ ਜਾਂਦੀ ਹੈ । ਹਰਨਾਮ ਕੌਰ (Harnaam Kaur) ਬਾਰੇ ਤੁਹਾਨੂੰ ਅੱਜ ਅਸੀਂ ਦੱਸ ਰਹੇ ਹਾਂ । ਕੋਈ ਸਮਾਂ ਹੁੰਦਾ ਸੀ ਜਦੋਂ ਇਸ ਔਰਤ ਨੂੰ ਚਿਹਰੇ ‘ਤੇ ਦਾੜ੍ਹੀ ਮੁੱਛ ਦੇ ਕਾਰਨ ਕਈ ਪ੍ਰੇਸ਼ਾਨੀਆਂ ਅਤੇ ਤਾਅਨੇ ਬਰਦਾਸ਼ਤ ਕਰਨੇ ਪਏ ਸਨ ।ਇਸ ਮੁਟਿਆਰ ਦਾ ਨਾਂਅ ਹਰਨਾਮ ਕੌਰ ਹੈ, ਜੋ ਕਿ ਵਿਦੇਸ਼ ‘ਚ ਰਹਿੰਦੀ ਹੈ ਅਤੇ ਇੱਕ ਕਾਮਯਾਬ ਮਾਡਲ ਅਤੇ ਸੋਸ਼ਲ ਮੀਡੀਆ ਸਟਾਰ ਹੈ ।

ਕਦੇ ਸਮਾਂ ਹੁੰਦਾ ਸੀ ਕਿ ਹਰਨਾਮ ਕੌਰ ਨੂੰ ਆਪਣੀ ਦਾੜ੍ਹੀ ਦੇ ਕਾਰਨ ਲੋਕਾਂ ਦੇ ਤਾਅਨੇ ਸੁਣਨੇ ਪੈਂਦੇ ਸਨ ਅਤੇ ਉਹ ਖੁਦ ਨੂੰ ਵੀ ਹੀਣ ਸਮਝਣ ਲੱਗ ਪਈ ਅਤੇ ਜਨਤਕ ਥਾਵਾਂ ‘ਤੇ ਉਸ ਨੇ ਜਾਣਾ ਘੱਟ ਕਰ ਦਿੱਤਾ ਸੀ ਅਤੇ ਅਕਸਰ ਪਬਲਿਕ ਪਲੇਸ ‘ਤੇ ਜਾਣ ਤੋਂ ਕਤਰਾਉਣ ਲੱਗ ਪਈ ਸੀ ।

ਬ੍ਰਿਟੇਨ ਦੀ ਰਹਿਣ ਵਾਲੀ ਹਰਨਾਮ ਕੌਰ ਦਾ ਸਕੂਲ ‘ਚ ਵੀ ਉਸ ਦਾ ਮਜ਼ਾਕ ਉਡਾਇਆ ਜਾਂਦਾ ਅਤੇ ਦੋਸਤ, ਰਿਸ਼ਤੇਦਾਰ ਅਤੇ ਮਿੱਤਰ ਵੀ ਉਸ ਦਾ ਮਜ਼ਾਕ ਉਡਾਉਂਦੇ ਸਨ । ਦਰਅਸਲ ਹਰਨਾਮ ਦੇ ਦਾੜ੍ਹੀ ਉਦੋਂ ਆਉਣੀ ਸ਼ੁਰੂ ਹੋਈ ਜਦੋਂ ਉਸ ਨੂੰ ਪਲਾਸਟਿਕ ਓਵਰੀ ਸਿੰਡਰੋਮ ਨਾਂਅ ਦੀ ਬਿਮਾਰੀ ਹੋਈ ।


ਜਿਸ ਤੋਂ ਬਾਅਦ ਉਸ ਨੇ ਇਸ ਦਾ ਕਾਫੀ ਇਲਾਜ ਕਰਵਾਇਆ ਪਰ ਕੋਈ ਫਰਕ ਨਹੀਂ ਪਿਆ । ਦਾੜ੍ਹੀ ਮੁੱਛ ਥੋੜੀ ਦੇਰ ਲਈ ਤਾਂ ਚਲੀ ਜਾਂਦੀ ਸੀ, ਪਰ ਮੁੜ ਤੋਂ ਇਹੀ ਹਾਲ ਹੋ ਜਾਂਦਾ ਸੀ । ਜਿਸ ਤੋਂ ਬਾਅਦ ਉਸ ਨੇ ਦਾੜ੍ਹੀ ਮੁੱਛ ਰੱਖਨ ਦਾ ਫੈਸਲਾ ਲਿਆ ਅਤੇ ਅੱਜ ਉਹ ਬਤੌਰ ਮਾਡਲ ਕੰਮ ਕਰ ਰਹੀ ਹੈ ।